Google search engine
Homeਟੈਕਨੋਲੌਜੀਇੰਸਟਾਗ੍ਰਾਮ ਤੇ ਲੋਕ ਹੋ ਰਹੇ ਹਨ ਠੱਗੀ ਦਾ ਸ਼ਿਕਾਰ ਜਾਣੋ ਇਸ ਤੋਂ...

ਇੰਸਟਾਗ੍ਰਾਮ ਤੇ ਲੋਕ ਹੋ ਰਹੇ ਹਨ ਠੱਗੀ ਦਾ ਸ਼ਿਕਾਰ ਜਾਣੋ ਇਸ ਤੋਂ ਬਚਣ ਦਾ ਤਰੀਕਾ

ਗੈਜੇਟ ਡੈਸਕ- ਭਾਰਤ ‘ਚ ਇੰਸਟਾਗ੍ਰਾਮ (Instagram) ਸਕੈਮ ਦਾ ਸਭ ਤੋਂ ਵੱਡਾ ਅੱਡਾ ਬਣ ਗਿਆ ਹੈ। ਤਮਾਮ ਕੰਪਨੀਆਂ ‘ਚ ਹੋ ਰਹੀ ਛਾਂਟੀ ਤੋਂ ਬਾਅਦ ਇਹ ਠੱਗ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਰਹੇ ਹਨ। ਇਹ ਠੱਗ ਇੰਸਟਾਗ੍ਰਾਮ ‘ਤੇ ਨੌਕਰੀ ਲਈ ਵਿਗਿਆਪਨ ਦੇ ਰਹੇ ਹਨ ਅਤੇ ਇਹ ਵਿਗਿਆਪਨ ਇਸ ਤਰੀਕੇ ਨਾਲ ਦਿੱਤੇ ਜਾ ਰਹੇ ਹਨ ਕਿ ਲੋਕਾਂ ਨੂੰ ਇਸ ਵਿਚ ਮਿਹਨਤ ਘੱਟ ਅਤੇ ਫਾਇਦਾ ਜ਼ਿਆਦਾ ਨਜ਼ਰ ਆ ਰਿਹਾ ਹੈ। ਇਹ ਠੱਗ ਲੋਕਾਂ ਨਾਲ ਇੰਸਟਾਗ੍ਰਾਮ ਦੇ ਡੀ.ਐੱਮ. (ਡਾਇਰੈਕਟ ਮੈਸੇਜ) ਰਾਹੀਂ ਵੀ ਨੌਕਰੀ ਲਈ ਸੰਪਰਕ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਠੱਗ ਲੋਕਾਂ ਨੂੰ ਨੌਕਰੀ ਲਈ ਐਮਾਜ਼ੋਨ, ਫਲਿਪਕਾਰਟ ਅਤੇ ਨੈੱਟਫਲਿਕਸ ਵਰਗੇ ਵੱਡੇ ਬ੍ਰਾਂਡਸ ਦੇ ਨਾਂ ਦਾ ਇਸਤੇਮਾਲ ਕਰ ਰਹੇ ਹਨ।

ਮਿਹਨਤ ਘੱਟ, ਪੈਸੇ ਜ਼ਿਆਦਾ ਦੇ ਜਾਲ ‘ਚ ਫਸ ਰਹੇ ਲੋਕ
ਇੰਸਟਾਗ੍ਰਾਮ ‘ਤੇ ਨੌਕਰੀ ਲਈ ਦਿੱਤੇ ਜਾਣ ਵਾਲੇ ਇਨ੍ਹਾਂ ਵਿਗਿਆਪਨਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਮ ਬਹੁਤ ਹੀ ਘੱਟ ਹੈ ਪਰ ਪੈਸੇ ਖੂਬ ਮਿਲਣਗੇ। ਇਸਤੋਂ ਬਾਅਦ ਇਹ ਸਾਈਬਰ ਠੱਗ ਲੋਕਾਂ ਤੋਂ ਆਨਲਾਈਨ ਇਕ ਫਾਰਮ ਭਰਵਾ ਰਹੇ ਹਨ ਜਿਸ ਵਿਚ ਲੋਕਾਂ ਤੋਂ ਉਨ੍ਹਾਂ ਦੇ ਬੈਂਕ ਅਕਾਊਂਟ ਵਰਗੀ ਮਹੱਤਵਪੂਰਨ ਜਾਣਕਾਰੀ ਮੰਗੀ ਜਾ ਰਹੀ ਹੈ। ਲੋਕਾਂ ਤੋਂ ਆਧਾਰ ਕਾਰਡ ਵਰਗੀ ਆਈ.ਡੀ. ਵੀ ਮੰਗੀ ਜਾ ਰਹੀ ਹੈ।

ਤਿਆਰ ਕੀਤੇ ਜਾ ਰਹੇ ਫਰਜ਼ੀ ਕ੍ਰੈਡਿਟ ਕਾਰਡ
ਲੋਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ‘ਤੇ ਫਰਜ਼ੀ ਕ੍ਰੈਡਿਟ ਕਾਰਡ ਤਿਆਰ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਕੀਤੇ ਜਾ ਰਹੇ ਹਨ। ਇਹ ਠੱਗ ਲੋਕਾਂ ਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕਰਕੇ ਸ਼ਾਨਦਾਰ ਵਿਕੈਂਡ ਟ੍ਰਿਪ ਦਾ ਵੀ ਲਾਲਚ ਦਿੱਤਾ ਜਾ ਰਿਹਾ ਹੈ। ਇਸਤੋਂ ਬਾਅਦ ਉਹ ਨੌਕਰੀ ਲਈ ਇਕ ਟੋਕਨ ਅਮਾਊਂਟ ਮੰਗਦੇ ਹਨ।

ਇਸੇ ਦੌਰਾਨ ਲੋਕਾਂ ਨਾਲ ਠੱਗੀ ਹੁੰਦੀ ਹੈ। ਭੋਲੇ-ਭਾਲੇ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਉਨ੍ਹਾਂ ਦੇ ਯੂ.ਪੀ.ਆਈ. ਅਕਾਊਂਟ ‘ਚ ਪੈਸੇ ਭੇਜੇ ਜਾ ਰਹੇ ਹਨ ਜਾਂ ਫਿਰ ਪੈਸੇ ਮੰਗਣ ਲਈ ਰਿਕਵੈਸਟ ਆਈ ਹੈ। ਇਹ ਠੱਗ ਲੋਕਾਂ ਕੋਲੋਂ ਪੈਸੇ ਲਈ ਰਿਕਵੈਸਟ ਕਰਦੇ ਹਨ ਅਤੇ ਯੂ.ਪੀ.ਆਈ. ਪਿਨ ਲਗਾਉਣ ਲਈ ਕਹਿੰਦੇ ਹਨ। ਦੱਸ ਦੇਈਏ ਕਿ ਕੋਈ ਵੀ ਕੰਪਨੀ ਨੌਕਰੀ ਦੇਣ ਲਈ ਪੈਸੇ ਨਹੀਂ ਮੰਗਦੀ।

ਇਹ ਹੈ ਬਚਣ ਦਾ ਤਰੀਕਾ
ਜੇਕਰ ਤੁਹਾਨੂੰ ਵੀ ਇੰਸਟਾਗ੍ਰਾਮ ਜਾਂ ਕਿਸੇ ਹੋਰ ਸਾਈਟ ‘ਤੇ ਇਸ ਤਰ੍ਹਾਂ ਦਾ ਕੋਈ ਵਿਗਿਆਪਨ ਦਿਸਦਾ ਹੈ ਤਾਂ ਉਸ ਅਕਾਊਂਟ ਨੂੰ ਜ਼ਰੂਰ ਚੈੱਕ ਕਰੋ ਕਿ ਉਹ ਫਰਜ਼ੀ ਹੈ ਜਾਂ ਅਸਲੀ। ਇਸ ਤਰ੍ਹਾਂ ਦੇ ਫਰਜ਼ੀ ਅਕਾਊਂਟ ਦੇ ਸਪੈਲਿੰਗ ਗਲਤ ਹੁੰਦੇ ਹਨ। ਅਕਾਊਂਟ ਤੋਂ ਸ਼ੇਅਰ ਕੀਤੇ ਗਏ ਕੰਟੈਂਟ ਦੀ ਤਾਰੀਖ ਵੀ ਜ਼ਰੂਰ ਚੈੱਕ ਕਰੋ। ਇਸ ਨਾਲ ਤੁਹਾਨੂੰ ਫਰਜ਼ੀ ਅਕਾਊਂਟ ਦੀ ਪਛਾਣ ਕਰਨ ‘ਚ ਮਦਦ ਮਿਲੇਗੀ। ਕਿਸੇ ਵੀ ਕੀਮਤ ‘ਤੇ ਕਿਸੇ ਨੂੰ ਪੈਸੇ ਟ੍ਰਾਂਸਫਰ ਨਾ ਕਰੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments