Home ਪੰਜਾਬ ਲੁਧਿਆਣਾ ਤੋਂ ਬਾਅਦ ਹੁਣ ਇਸ ਜ਼ਿਲ੍ਹੇ ‘ਚ ਬਣਿਆ ਡਰ ਦਾ ਮਾਹੌਲ

ਲੁਧਿਆਣਾ ਤੋਂ ਬਾਅਦ ਹੁਣ ਇਸ ਜ਼ਿਲ੍ਹੇ ‘ਚ ਬਣਿਆ ਡਰ ਦਾ ਮਾਹੌਲ

0

ਲੁਧਿਆਣਾ : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ (Ludhiana) ਤੋਂ ਬਾਅਦ ਹੁਣ ਜ਼ਿਲ੍ਹਾ ਜਲੰਧਰ (Jalandhar) ਅਧੀਨ ਪੈਂਦੀ ਤਹਿਸੀਲ ਫਿਲੌਰ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ, ਇਕ ਇਲਾਕੇ ‘ਚ ਚੀਤੇ ਦੇ ਆਉਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਅਸਲ ‘ਚ ਇਹ ਚੀਤਾ ਹੈ, ਇਸ ਬਾਰੇ ਜੰਗਲਾਤ ਵਿਭਾਗ ਨੇ ਅਜੇ ਤੱਕ ਕੁਝ ਵੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੀ.ਸੀ.ਟੀ.ਵੀ ਫੁਟੇਜ ‘ਚ ਇਹ ਪਤਾ ਲੱਗਦਾ ਹੈ। ਫੁਟੇਜ ‘ਤੇ ਨਜ਼ਰ ਮਾਰੀਏ ਤਾਂ ਇੱਕ ਚੀਤਾ ਇੱਕ ਇਲਾਕੇ ਦੀ ਗਲੀ ‘ਚ ਦੌੜਦਾ ਸਾਫ਼ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਸਮਰਾਲਾ ‘ਚ ਇਕ ਚੀਤਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਇਸ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜੰਗਲਾਤ ਵਿਭਾਗ ਦੀ ਟੀਮ ਨੇ ਇਸ ਨੂੰ ਫੜਨ ਲਈ 2 ਪਿੰਜਰੇ ਅਤੇ 2 ਐਂਟੀ ਸਮੋਗ ਕੈਮਰੇ ਲਗਾਏ ਹਨ ਪਰ ਲੁਧਿਆਣਾ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਚੀਤੇ ਨੂੰ ਫੜਿਆ ਨਹੀਂ ਜਾ ਸਕਿਆ।

NO COMMENTS

LEAVE A REPLY

Please enter your comment!
Please enter your name here

Exit mobile version