Home ਟੈਕਨੋਲੌਜੀ ਆਧਾਰ ਲਈ ਅਸਮਰੱਥ ਵਿਅਕਤੀ ਇਸ ਤਰ੍ਹਾਂ ਕਰਵਾ ਸਕਦੇ ਹਨ ਆਪਣਾ ਨਾਂ ਦਰਜ

ਆਧਾਰ ਲਈ ਅਸਮਰੱਥ ਵਿਅਕਤੀ ਇਸ ਤਰ੍ਹਾਂ ਕਰਵਾ ਸਕਦੇ ਹਨ ਆਪਣਾ ਨਾਂ ਦਰਜ

0

ਗੈਜੇਟ ਡੈਸਕ : ਸਰਕਾਰ ਨੇ ਬੀਤੇ ਦਿਨ ਕਿਹਾ ਕਿ ‘ਆਧਾਰ’ ਲਈ ਯੋਗ ਵਿਅਕਤੀ ਫਿੰਗਰਪ੍ਰਿੰਟ (Fingerprint ) ਉਪਲਬਧ ਨਾ ਹੋਣ ‘ਤੇ ‘ਆਇਰਿਸ’ ਸਕੈਨ ਦੀ ਵਰਤੋਂ ਕਰਕੇ ਨਾਮ ਦਰਜ ਕਰਵਾ ਸਕਦਾ ਹੈ। ਇਹ ਬਿਆਨ ਇਲੈਕਟ੍ਰੋਨਿਕਸ ਅਤੇ ਆਈ.ਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ (Rajeev Chandrasekhar) ਦੁਆਰਾ ਕੇਰਲ ਦੀ ਇੱਕ ਔਰਤ ਜੋਸੀਮੋਲ ਪੀ ਜੋਸ ਦੀ ਨਾਮਜ਼ਦਗੀ ਦੀ ਪੁਸ਼ਟੀ ਕਰਨ ਤੋਂ ਬਾਅਦ ਆਇਆ ਹੈ।

ਔਰਤ ਹੱਥਾਂ ‘ਤੇ ਉਂਗਲਾਂ ਨਾ ਹੋਣ ਕਾਰਨ ਆਧਾਰ ਦੇ ਲਈ ਨਾਮ ਦਰਜ ਨਹੀਂ ਕਰਵਾ ਸਕਦੀ ਸੀ।ਬਿਆਨ ਦੇ ਅਨੁਸਾਰ, ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂਆਈਡੀਏਆਈ) ਦੀ ਇੱਕ ਟੀਮ ਉਸੇ ਦਿਨ ਕੇਰਲ ਪਹੁੰਚੀ ਅਤੇ ਉਸ ਔਰਤ ਦਾ ਆਧਾਰ ਨੰਬਰ ਤਿਆਰ ਕੀਤਾ।

ਚੰਦਰਸ਼ੇਖਰ ਨੇ ਕਿਹਾ ਕਿ ਸਾਰੇ ਆਧਾਰ ਸੇਵਾ ਕੇਂਦਰਾਂ ਨੂੰ ਵਿਕਲਪਕ ਬਾਇਓਮੈਟ੍ਰਿਕਸ ਲੈ ਕੇ ਧੁੰਦਲੇ ਫਿੰਗਰਪ੍ਰਿੰਟ ਜਾਂ ਇਸ ਤਰ੍ਹਾਂ ਦੀਆਂ ਹੋਰ ਅਸਮਰਥਤਾਵਾਂ ਵਾਲੇ ਲੋਕਾਂ ਨੂੰ ਆਧਾਰ ਜਾਰੀ ਕਰਨ ਲਈ ਕਿਹਾ ਗਿਆ ਹੈ। ਬਿਆਨ ਦੇ ਅਨੁਸਾਰ, “ਇੱਕ ਵਿਅਕਤੀ ਜੋ ਆਧਾਰ ਲਈ ਯੋਗ ਹੈ ਪਰ ਫਿੰਗਰਪ੍ਰਿੰਟ ਕਰਨ ਵਿੱਚ ਅਸਮਰੱਥ ਹੈ, ਉਹ ਸਿਰਫ ਆਇਰਿਸ ਸਕੈਨ ਦੀ ਵਰਤੋਂ ਕਰਕੇ ਨਾਮ ਦਰਜ ਕਰਵਾ ਸਕਦਾ ਹੈ।

ਇਸੇ ਤਰ੍ਹਾਂ, ਇੱਕ ਯੋਗ ਵਿਅਕਤੀ ਜਿਸਦੀ ਆਇਰਿਸ ਨੂੰ ਕਿਸੇ ਕਾਰਨ ਕਰਕੇ  ਨਹੀਂ ਲਿਆ ਜਾ ਸਕਦਾ , ਸਿਰਫ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰਕੇ ਨਾਮ ਦਰਜ ਕਰਵਾ ਸਕਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਂਗਲੀ ਅਤੇ ਆਇਰਿਸ ਬਾਇਓਮੈਟ੍ਰਿਕਸ ਦੋਵੇਂ ਹੀ ਕਰਨ ਵਿੱਚ ਅਸਮਰੱਥ ਵਿਅਕਤੀ ਦਾ ਨਾਮ, ਲੰਿਗ, ਪਤਾ, ਜਨਮ ਮਿਤੀ ਦਾ ਉਪਲਬਧ ਬਾਇਓਮੈਟ੍ਰਿਕਸ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version