Home ਮਨੋਰੰਜਨ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਫਿਰ ਤੋਂ ਬਣੀ ਸੁਰੱਖਿਆ ਦਾ ਹਿੱਸਾ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਫਿਰ ਤੋਂ ਬਣੀ ਸੁਰੱਖਿਆ ਦਾ ਹਿੱਸਾ

0

ਮੁੰਬਈ : ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ (Aishwarya Rai Bachchan )ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਸੋਸ਼ਲ ਮੀਡੀਆ (Social Media) ‘ਤੇ  ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਖਬਰਾਂ ਮੁਤਾਬਿਕ ਅਭਿਸ਼ੇਕ ਅਤੇ ਐਸ਼ਵਰਿਆ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਇਸ ਦੌਰਾਨ ਹਿੰਦੀ ਸਿਨੇਮਾ ਦੇ ਮੇਗਾਸਟਾਰ ਅਮਿਤਾਭ ਬੱਚਨ ਨੇ ਨੂੰਹ ਐਸ਼ਵਰਿਆ ਨੂੰ ਲੈ ਕੇ ਸਖਤ ਰੁਖ ਅਖਤਿਆਰ ਕੀਤਾ ਹੈ। ਅਸਲ ‘ਚ ਅਮਿਤਾਭ ਦੇ ਇੰਸਟਾਗ੍ਰਾਮ ਫਾਲੋ ਬੈਕ ‘ਚ ਐਸ਼ਵਰਿਆ ਦਾ ਨਾਂ ਨਹੀਂ ਹੈ, ਜਿਸ ਦਾ ਮਤਲਬ ਹੈ ਕਿ ਅਮਿਤਾਭ ਨੇ ਨੂੰਹ ਐਸ਼ਵਰਿਆ ਨੂੰ ਅਨਫਾਲੋ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਅਮਿਤਾਭ ਬੱਚਨ ਕਾਫੀ ਐਕਟਿਵ ਰਹਿੰਦੇ ਹਨ। ਬਿੱਗ ਬੀ ਦੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ 36.3 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਅਮਿਤਾਭ 74 ਲੋਕਾਂ ਨੂੰ ਫਾਲੋ ਬੈਕ ਕਰਦੇ ਹਨ। ਪਰ ਇਨ੍ਹਾਂ 74 ਲੋਕਾਂ ‘ਚ ਅਭਿਸ਼ੇਕ ਬੱਚਨ ਅਤੇ ਇੰਡਸਟਰੀ ਦੇ ਸਾਰੇ ਸੈਲੇਬਸ ਮੌਜੂਦ ਹਨ। ਪਰ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦਾ ਨਾਂ ਇਸ ਸੂਚੀ ‘ਚ ਨਹੀਂ ਹੈ। ਹਾਲਾਂਕਿ, ਇਹ ਵੀ ਕਿਹਾ ਜਾਂਦਾ ਹੈ ਕਿ ਅਮਿਤਾਭ ਬੱਚਨ ਨੇ ਕਦੇ ਵੀ ਐਸ਼ਵਰਿਆ ਨੂੰ ਇੰਸਟਾਗ੍ਰਾਮ ‘ਤੇ ਫਾਲੋ ਕੀਤਾ ਹੀ ਨਹੀਂ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਦ ਫਿਲਮ ਆਰਚੀਜ਼ ‘ਤੇ  ਪੂਰਾ ਬੱਚਨ ਪਰਿਵਾਰ ਇਕੱਠਾ ਹੋਇਆ ਸੀ। ਇਸ ਫਿਲਮ ‘ਚ ਅਮਿਤਾਭ ਦੇ ਦੋਹਤੇ ਅਗਸਤਿਆ ਨੰਦਾ ਨੇ ਵੀ ਭੂਮਿਕਾ ਨਿਭਾਈ ਹੈ। ‘ਦਿ ਆਰਚੀਜ਼’ ਦੀ ਸਕ੍ਰੀਨਿੰਗ ‘ਤੇ  ਐਸ਼ਵਰਿਆ ਵੀ ਪਤੀ ਅਭਿਸ਼ੇਕ ਅਤੇ ਬੇਟੀ ਆਰਾਧਿਆ ਨਾਲ ਪਹੁੰਚੀ ਅਤੇ ਆਪਣੇ ਸਹੁਰਿਆਂ ਨਾਲ ਪੋਜ਼ ਦਿੱਤੇ। ਇਸ ਤਰ੍ਹਾਂ ਐਸ਼ਵਰਿਆ ਨੇ ਉਨ੍ਹਾਂ ਖਬਰਾਂ ‘ਤੇ ਵੀ ਵਿਰਾਮ ਲਗਾ ਦਿੱਤਾ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਅਦਾਕਾਰਾ ਦਾ ਅਭਿਸ਼ੇਕ ਬੱਚਨ ਤੋਂ ਤਲਾਕ ਹੋ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version