Saturday, May 18, 2024
Google search engine
HomeSportਇਸ ਮਹਿਲਾ ਖਿਡਾਰਣ ਨੇ ਟੀ-20 ਮੈਚਾਂ ਵਿੱਚ ਬਣਾਇਆ ਇਹ ਵੱਡਾ ਰਿਕਾਰਡ

ਇਸ ਮਹਿਲਾ ਖਿਡਾਰਣ ਨੇ ਟੀ-20 ਮੈਚਾਂ ਵਿੱਚ ਬਣਾਇਆ ਇਹ ਵੱਡਾ ਰਿਕਾਰਡ

ਸਪੋਰਟਸ ਨਿਊਜ਼ : ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਖ਼ਿਲਾਫ਼ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ (T-20 Series) ਦੇ ਪਹਿਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ 20 ਓਵਰਾਂ ‘ਚ 197 ਦੌੜਾਂ ਬਣਾਈਆਂ। ਨੇਟ ਸਾਇਵਰ ਬਰੰਟ ਨੇ 77 ਦੌੜਾਂ ਅਤੇ ਡੇਨੀਅਲ ਵਿਅਟ ਨੇ 75 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ ਇਹ ਸਕੋਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਇਸਦੇ ਜਵਾਬ ‘ਚ ਭਾਰਤੀ ਟੀਮ 6 ਵਿਕਟਾਂ ਗੁਆ ਕੇ 159 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੇ ਇੰਡੀਆ ਵੂਮੈਨ ਵਸਜ਼ ਇੰਗਲੈਂਡ ਵੂਮੈਨ ਦਾ ਪਹਿਲਾ ਟੀ20 ਮੈਚ 38 ਦੌੜਾਂ ਨਾਲ ਇੰਗਲੈਂਡ ਨੇ ਜਿੱਤ ਲਿਆ। ਭਾਵੇਂ  ਹਰਮਨਪ੍ਰੀਤ ਕੌਰ ਦੀ ਅਗਵਾਈ ਕਰਨ ਵਾਲੀ ਭਾਰਤੀ ਟੀਮ  ਪਹਿਲਾ ਮੈਚ ਨਹੀਂ ਜਿੱਤ ਸਕੀ ਪਰ ਕਪਤਾਨ ਹਰਮਨਪ੍ਰੀਤ ਕੌਰ ਨੇ ਇੱਕ ਵਿਸ਼ਵ ਰਿਕਾਰਡ ਜ਼ਰੂਰ ਆਪਣੇ ਨਾਮ ਕਰ ਲਿਆ ਹੈ।

ਭਾਰਤੀ ਕਪਤਾਨ ਵਜੋਂ, ਹਰਮਨਪ੍ਰੀਤ ਕੌਰ ਨੇ ਟੀ-20 ਇੰਨਟਰਨੈਸ਼ਨਲ ਵਿੱਚ ਆਪਣਾ 101ਵਾਂ ਮੈਚ ਖੇਡਿਆ ਹੈ। ਉਹ ਮਹਿਲਾ ਕ੍ਰਿਕਟ ਦੀ ਕਪਤਾਨ ਵਜੋਂ ਸਭ ਤੋਂ ਵੱਧ ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ।

ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਕਪਤਾਨੀ ਦਾ ਇਹ 101ਵਾਂ ਟੀ-20 ਮੈਚ ਸੀ, ਜਿਸ ਵਿੱਚ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਹਰਮਨਪ੍ਰੀਤ ਕੌਰ ਭਾਰਤੀ ਕਪਤਾਨ ਵਜੋਂ ਸਭ ਤੋਂ ਵੱਧ ਟੀ-20 ਮੈਚਾਂ ਵਿੱਚ ਕਪਤਾਨੀ ਕਰਨ ਵਾਲੀ ਖਿਡਾਰਨ ਬਣ ਗਈ ਹੈ। ਉਸ ਨੇ  ਇਸ ਮਾਮਲੇ ‘ਚ ਆਸਟ੍ਰੇਲੀਆ ਦੀ ਮੇਗ ਲੈਨਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਜਿਸਨੇ ਕ੍ਰਿਕਟ ਦੇ ਇਸ ਛੋਟੇ ਫਾਰਮੈਟ ‘ਚ 100 ਮੈਚਾਂ ਦੀ ਕਪਤਾਨੀ ਕੀਤੀ ਹੈ। ਇੰਗਲੈਂਡ ਦੀ ਚਾਰਲੋਟ ਐਡਵਰਸ ਟੀ-20 ਮੈਚਾਂ ‘ਚ ਕਪਤਾਨੀ ਕਰ ਕੇ ਤੀਜੇ ਸਥਾਨ ‘ਤੇ ਹੈ।

ਹਰਮਨਪ੍ਰੀਤ ਕੌਰ ਨੇ ਜੋ ਕਾਰਨਾਮਾ ਕਰ ਦਿਖਾਇਆ ਹੈ, ਅਜਿਹਾ ਅੱਜ ਤੱਕ ਕਿਸੇ ਪੁਰਸ਼ ਕ੍ਰਿਕਟਰ ਨੇ ਵੀ ਟੀ-20 ਵਿੱਚ ਨਹੀਂ ਕੀਤਾ ਹੈ। ਆਰੋਨ ਫਿੰਚ ਨੇ ਟੀ-20 ਇੰਟਰਨੈਸ਼ਨਲ ਵਿੱਚ ਆਪਣੀ ਟੀਮ ਦੇ ਲਈ ਕੁੱਲ 76 ਮੈਚਾਂ ਦੀ ਕਪਤਾਨੀ ਕੀਤੀ ਹੈ। ਇਸ ਤੋਂ ਬਾਅਦ ਦੂਜੇ ਸਥਾਨ ‘ਤੇ ਸਾਬਕਾ ਭਾਰਤੀ ਕਪਤਾਨ ਐੱਮ.ਐੱਸ ਧੋਨੀ (ਐੱਮਐੱਸ ਧੋਨੀ) ਦਾ ਨਾਂ ਸ਼ਾਮਿਲ ਹੈ, ਜਿਨ੍ਹਾਂ ਨੇ 72 ਮੈਚਾਂ ‘ਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।

ਟੀ-20 ਮੈਚਾਂ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਮੈਚ ਖੇਡਣ ਵਾਲੀ ਮਹਿਲਾ ਖਿਡਾਰੀ

ਹਰਮਨਪ੍ਰੀਤ ਕੌਰ- 101 ਮੈਚ

ਮੈਗ ਲੈਨਿੰਗ- 100 ਮੈਚ

ਚਾਰਲੋਟ ਐਡਵਰਸ- 93 ​​ਮੈਚ

ਚਮਾਰੀ ਅਟਾਪੱਟੂ – 76 ਮੈਚ

ਮੇਰਿਸਾ ਐਗੁਇਲੇਰਾ- 73 ਮੈਚ

ਹੀਥਰ ਨਾਈਟ- 72 ਮੈਚ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments