Home ਸੰਸਾਰ ਹੁਣ ਭਾਰਤੀ ਵਿਦਿਆਰਥੀ ਨਹੀਂ ਜਾਣਾ ਚਾਹੁੰਦੇ ਕੈਨੇਡਾ, ਸਟੱਡੀ ਵੀਜ਼ਾ ‘ਚ ਆਈ ਵੱਡੀ...

ਹੁਣ ਭਾਰਤੀ ਵਿਦਿਆਰਥੀ ਨਹੀਂ ਜਾਣਾ ਚਾਹੁੰਦੇ ਕੈਨੇਡਾ, ਸਟੱਡੀ ਵੀਜ਼ਾ ‘ਚ ਆਈ ਵੱਡੀ ਗਿਰਾਵਟ

0

ਕੈਨੇਡਾ : ਭਾਰਤ ਅਤੇ ਕੈਨੇਡਾ (Canada) ਵਿਚਾਲੇ ਪੈਦਾ ਹੋਏ ਤਣਾਅ ਦਾ ਅਸਰ ਹੁਣ ਭਾਰਤੀ ਵਿਦਿਆਰਥੀਆਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਸਾਲ ਦੇ ਅੱਧ ਵਿੱਚ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੁਲਾਈ ਅਤੇ ਅਕਤੂਬਰ ਦੇ ਵਿਚਕਾਰ ਭਾਰਤ ਤੋਂ ਨਵੇਂ ਅਧਿਐਨ ਪਰਮਿਟਾਂ ਲਈ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਕੁੱਲ 145,881 ਤੋਂ ਘਟ ਕੇ 2023 ਦੀ ਇਸੇ ਮਿਆਦ ਵਿੱਚ ਸਿਰਫ 86,562 ਰਹਿ ਗਈ, ਲਗਭਗ 40% ਦੀ ਗਿਰਾਵਟ ਹੋਈ ਹੈ।

ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ ਅੰਤਰਰਾਸ਼ਟਰੀ  ਵਿਦਿਆਰਥੀਆਂ ਦੇ ਨਾਲ ਹਾਲ ਹੀ ਵਿਚ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੈਨੇਡਾ ਵਿਚ ਸਟੱਡੀ ਵੀਜ਼ਿਆਂ ਵਿਚ ਕਮੀ ਦੇਖਣ ਲਈ ਮਿਲੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਅੰਤਰਰਾਸ਼ਟਰੀ ਵਿਿਦਆਰਥੀਆਂ ਨੇ ਪਿਛਲੇ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੋਸਟ ਕੀਤਾ ਹੈ, ਇਹ ਇੱਕ ਕਾਰਨ ਹੈ ਕਿ ਕੈਨੇਡਾ ਦੇ ਸਟੱਡੀ ਵੀਜ਼ਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਵਰਣਨਯੋਗ ਹੈ ਕਿ ਕੈਨੇਡਾ ਇਸ ਸਮੇਂ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਆਬਾਦੀ ਜ਼ਿਆਦਾ ਅਤੇ ਮਕਾਨ ਘੱਟ ਹਨ, ਜਿਸ ਕਾਰਨ ਮਕਾਨਾਂ ਦੀਆਂ ਕੀਮਤਾਂ ਜ਼ਰੂਰਤ ਤੋਂ ਕਿਤੇ ਜ਼ਿਆਦਾ ਵਧ ਗਈਆਂ ਹਨ। ਅਜਿਹੇ ‘ਚ ਇੱਥੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ  ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ (ਆਈ.ਆਰ.ਸੀ.ਸੀ.) ਮੁਤਾਬਿਕ ਸਾਲ 2022 ‘ਚ 3 ਲੱਖ 63 ਹਜ਼ਾਰ 541 ਭਾਰਤੀ ਵਿਿਦਆਰਥੀਆਂ ਨੇ ਅਪਲਾਈ ਕੀਤਾ ਸੀ, ਜੋ ਕਿ 2021 ‘ਚ 2 ਲੱਖ 36 ਹਜ਼ਾਰ 77 ਦੇ ਅੰਕੜੇ ਤੋਂ ਜ਼ਿਆਦਾ ਸੀ, ਜਦਕਿ ਅਕਤੂਬਰ 2023 ਤੱਕ 2 ਲੱਖ 61 ਹਜ਼ਾਰ 310 ਭਾਰਤੀ ਵਿਿਦਆਰਥੀਆਂ ਨੇ ਅਪਲਾਈ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version