Home ਹਰਿਆਣਾ ਸਾਬਕਾ ਚੇਅਰਮੈਨ ਨੇ ਸੋਹਾਣਾ ਦੀਆ ਵਿਦਿਆਰਥਣਾ ਨੂੰ ਦਿੱਤਾ ਇਹ ਵੱਡਾ ਤੋਹਫ਼ਾ

ਸਾਬਕਾ ਚੇਅਰਮੈਨ ਨੇ ਸੋਹਾਣਾ ਦੀਆ ਵਿਦਿਆਰਥਣਾ ਨੂੰ ਦਿੱਤਾ ਇਹ ਵੱਡਾ ਤੋਹਫ਼ਾ

0

ਸੋਹਾਣਾ  : ਸੋਹਾਣਾ (Sohana) ਤੋਂ ਗੁਰੂਗ੍ਰਾਮ (Gurugram) ਦੇ ਸਕੂਲਾਂ-ਕਾਲਜਾਂ ‘ਚ ਪੜ੍ਹਨ ਲਈ ਜਾਣ ਵਾਲੀਆਂ ਵਿਦਿਆਰਥਣਾ ਲਈ ਖ਼ੁਸ਼ਖ਼ਬਰੀ ਹੈ। ਜਲਦੀ ਹੀ, ਗੁਰੂਗ੍ਰਾਮ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਸੋਹਾਣਾ ਵਿਧਾਨ ਸਭਾ ਤੋਂ ਸੰਭਾਵੀ ਉਮੀਦਵਾਰ ਕਲਿਆਣ ਸਿੰਘ ਚੌਹਾਨ ਆਪਣੇ ਨਿੱਜੀ ਫੰਡਾਂ ਚੋਂ ਵਿਿਦਆਰਥਣਾਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਜਾ ਰਹੇ ਹਨ, ਜੋ ਕਿ ਵਿਿਦਆਰਥਣਾਂ ਨੂੰ ਸੋਹਾਣਾ ਬੱਸ ਸਟੈਂਡ ਤੋਂ ਗੁਰੂਗ੍ਰਾਮ ਬੱਸ ਸਟੈਂਡ ਤੱਕ ਪਹੁੰਚਾਇਆ ਕਰੇਗੀ।

ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਕਲਿਆਣ ਸਿੰਘ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਵਿਡ ਕਾਰਨ ਕੁਝ ਵਿਕਾਸ ਕਾਰਜ ਅਧੂਰੇ ਰਹਿ ਗਏ ਸਨ, ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਅੱਜ ਸੋਹਾਣਾ ਪਹੁੰਚੇ ਹਨ। ਜਿੱਥੇ ਪਿੰਡ ਹਰਿਆਣਹੇੜਾ ਵਿੱਚ ਓ.ਬੀ.ਸੀ ਚੌਪਾਲ ਦਾ ਨਵੀਨੀਕਰਨ ਅਤੇ ਗੜ੍ਹੀ ਮੁਰਲੀ ਪਿੰਡ ਵਿੱਚ ਸੜਕ ਦੀ ਮੁਰੰਮਤ ਦਾ ਕੰਮ ਮੁਕੰਮਲ ਕੀਤਾ ਗਿਆ ਹੈ ।ਉਥੇ ਹੀ ਤਿੰਨ ਰਾਜਾਂ ਵਿੱਚ ਭਾਜਪਾ ਦੀ ਜਿੱਤ ਬਾਰੇ ਕਲਿਆਣ ਸਿੰਘ ਚੌਹਾਨ ਨੇ ਕਿਹਾ ਹੈ ਕਿ ਜੇਕਰ ਮੋਦੀ ਹੈ ਤਾਂ ਇਹ ਸੰਭਵ ਹੈ।

ਦੱਸ ਦੇਈਏ ਕਿ ਸੋਹਾਣਾ ਦੇ ਵਿਧਾਇਕ ਸੱਤਾ ਵਿੱਚ ਹੋਣ ਦੇ ਬਾਵਜੂਦ ਇਲਾਕਾ ਨਿਵਾਸੀਆਂ ਲਈ ਕੁਝ ਨਹੀਂ ਕਰ ਸਕੇ ਅਤੇ ਹੁਣ ਉਨ੍ਹਾਂ ਦਾ ਕਾਰਜਕਾਲ ਅਗਲੇ ਸਾਲ ਖਤਮ ਹੋਣ ਜਾ ਰਿਹਾ ਹੈ, ਪਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਕਲਿਆਣ ਸਿੰਘ ਵੱਲੋਂ ਆਪਣੇ ਨਿੱਜੀ ਫੰਡਾਂ ਵਿੱਚੋਂ ਸ਼ੁਰੂ ਕੀਤੇ ਜਾਣ ਵਾਲੀ ਮੁਫਤ ਬੱਸ ਸੇਵਾ ਸੋਹਾਣਾ ਦੇ ਵਿਧਾਇਕ ਲਈ ਕਿਸੇ ਚਪੇੜ ਤੋਂ ਘੱਟ ਨਹੀਂ ਕਿਉਂਕਿ ਸੋਹਾਣਾ ਵਿਧਾਇਕ ਸੱਤਾ ਵਿੱਚ ਹੋਣ ਦੇ ਬਾਵਜੂਦ ਅਜਿਹੇ ਕੰਮ ਨਹੀਂ ਕਰਵਾ ਸਕੇ ਜਿਸ ਨਾਲ ਇਲਾਕਾ ਨਿਵਾਸੀਆਂ ਦਾ ਭਲਾ ਹੋ ਸਕੇ ਅਤੇ ਸੋਹਾਣਾ ਦੀਆਂ ਧੀਆਂ ਪੜ੍ਹ ਸਕਣ। ਕਿਉਕਿ ਸੋਹਣਾ ‘ਚ ਵਿਿਦਆਰਥਣਾਂ ਨੂੰ ਉਚੇਰੀ ਵਿੱਦਿਆ ਦੇਣ ਲਈ ਕੋਈ ਕਾਲਜ ਨਹੀਂ ਹੈ।ਜਿਨ੍ਹਾਂ ਨੂੰ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਗੁਰੂਗ੍ਰਾਮ ਜਾਣਾ ਪੈਂਦਾ ਹੈ।

 ਪਰ ਵਿਦਿਆਰਥਣਾ ਲਈ ਬੱਸ ਸੇਵਾ ਨਾ ਹੋਣ ਕਾਰਨ ਇੱਕ ਪਾਸੇ  ਵਿਦਿਆਰਥਣਾ ਦੀ ਪੜ੍ਹਾਈ ਵਿਚ ਵਿਘਨ ਪੈਂਦਾ ਹੈ ਅਤੇ ਦੂਜੇ ਪਾਸੇ ਬਹੁਤੇ ਲੋਕ ਸਹੂਲਤਾਂ ਦੀ ਘਾਟ ਕਾਰਨ ਆਪਣੀਆਂ ਲੜਕੀਆਂ ਨੂੰ ਅੱਗੇ ਦੀ ਪੜ੍ਹਾਈ ਨਹੀਂ ਕਰਨ ਦਿੰਦੇ ਸਨ ਪਰ ਹੁਣ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮੁਫ਼ਤ ਬੱਸ ਸੇਵਾ ਦੇ ਸ਼ੁਰੂ ਹੋਣ ਨਾਲ  ਵਿਦਿਆਰਥਣਾ ਦਾ ਸਫਰ ਕਰਨਾ ਆਸਾਨ ਹੋ ਜਾਵੇਗਾ। ਇਸ ਦਾ ਫਾਇਦਾ ਕਲਿਆਣ ਸਿੰਘ ਚੌਹਾਨ ਨੂੰ ਵਿਧਾਨ ਸਭਾ ਚੋਣਾਂ ‘ਚ ਹੋਵੇਗਾ ।

NO COMMENTS

LEAVE A REPLY

Please enter your comment!
Please enter your name here

Exit mobile version