Google search engine
Homeਦੇਸ਼ਸੀ.ਐੱਮ ਯੋਗੀ ਆਦਿਤਿਆਨਾਥ ਨੇ ਸੜਕ ਸੁਰੱਖਿਆ ਨੂੰ ਲੈ ਕੇ ਕੀਤਾ ਇਹ ਐਲਾਨ

ਸੀ.ਐੱਮ ਯੋਗੀ ਆਦਿਤਿਆਨਾਥ ਨੇ ਸੜਕ ਸੁਰੱਖਿਆ ਨੂੰ ਲੈ ਕੇ ਕੀਤਾ ਇਹ ਐਲਾਨ

ਲਖਨਊ : ਉੱਤਰ ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ( Chief Minister Yogi Adityanath )ਨੇ ਕਿਹਾ ਕਿ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣਾ ਵੱਡੀ ਚੁਣੌਤੀ ਹੈ। ਜ਼ਿਆਦਾਤਰ ਹਾਦਸੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਇਹ ਹਾਦਸੇ ਡਰਾਈਵਰ ਦੇ ਹੁਨਰਮੰਦ ਜਾਂ ਕੁਸ਼ਲ ਨਾ ਹੋਣ ‘ਤੇ ਵੀ ਵਾਪਰਦੇ ਹਨ। ਇਸ ਦੌਰਾਨ ਉਨ੍ਹਾਂ 15 ਤੋਂ 31 ਦਸੰਬਰ ਤੱਕ ਸੜਕ ਸੁਰੱਖਿਆ ਪੰਦਰਵਾੜਾ ਮਨਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਇੱਥੇ ਜਾਰੀ ਇੱਕ ਸਰਕਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਯੋਗੀ ਨੇ ਬੀਤੇ ਦਿਨ 5 ਕਾਲੀਦਾਸ ਮਾਰਗ ਸਥਿਤ ਆਪਣੇ ਸਰਕਾਰੀ ਨਿਵਾਸ ਤੋਂ 50 ਬੱਸਾਂ, 38 ਇੰਟਰਸੈਪਟਰ ਵਾਹਨਾਂ ਅਤੇ 12 ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ 4100 ਇਲੈਕਟ੍ਰਿਕ ਵਾਹਨ ਮਾਲਕਾਂ ਦੇ ਖਾਤਿਆਂ ਵਿੱਚ ਗ੍ਰਾਂਟ ਦੀ ਰਕਮ ਨੂੰ ਆਨਲਾਈਨ ਟ੍ਰਾਂਸਫਰ ਕੀਤਾ ਅਤੇ ਇੱਥੇ ਟਰਾਂਸਪੋਰਟ ਵਿਭਾਗ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਪੰਜ ‘ਡਰਾਈਵਿੰਗ ਟਰੇਨਿੰਗ ਅਤੇ ਟੈਸਟਿੰਗ ਇੰਸਟੀਚਿਊਟਸ’ ਦੇ ਆਟੋਮੇਸ਼ਨ ਅਤੇ ਸੰਚਾਲਨ ਲਈ ਇੱਕ ਐਮਓਯੂ ‘ਤੇ ਦਸਤਖਤ ਕੀਤੇ।

ਸੀ.ਐਮ ਯੋਗੀ ਦੀ ਪ੍ਰਧਾਨਗੀ ਹੇਠ ਹੋਈ ਯੂਪੀ ਰਾਜ ਸੜਕ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ

ਇਕ ਹੋਰ ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਿਤਆਨਾਥ  ਦੀ ਪ੍ਰਧਾਨਗੀ ਹੇਠ ਬੀਤੇ ਦਿਨ ਉੱਤਰ ਪ੍ਰਦੇਸ਼ ਰਾਜ ਸੜਕ ਸੁਰੱਖਿਆ ਪ੍ਰੀਸ਼ਦ ਦੀ ਬੈਠਕ  ਹੋਈ। ਇਸ ਮੌਕੇ ਮੁੱਖ ਮੰਤਰੀ ਨੇ ਸੜਕ ਹਾਦਸਿਆਂ ਅਤੇ ਹਾਦਸਿਆਂ ਵਿੱਚ ਬੇਵਕਤੀ ਮੌਤਾਂ ਨੂੰ ਘੱਟ ਕਰਨ ਲਈ ਠੋਸ ਕਦਮ ਚੁੱਕੇ ਜਾਣ ਤੇ ਜ਼ੋਰ ਦਿੱਤਾ ਗਿਆ ਹੈ। ਯੋਗੀ ਦੇ ਨਿਰਦੇਸ਼ਾਂ ‘ਤੇ 15 ਤੋਂ 31 ਦਸੰਬਰ ਤੱਕ ਸੜਕ ਸੁਰੱਖਿਆ ਪੰਦਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਜ਼ਿੰਮੇਵਾਰੀ ਨਿਸ਼ਚਿਤ ਕਰਦਿਆਂ ਕਿਹਾ ਕਿ ਗ੍ਰਹਿ, ਟਰਾਂਸਪੋਰਟ, ਲੋਕ ਨਿਰਮਾਣ ਵਿਭਾਗ, ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ, ਹਾਈਵੇਅ ਅਥਾਰਟੀ ਆਦਿ ਦੇ ਬਿਹਤਰ ਤਾਲਮੇਲ ਨਾਲ ਇਸ ਪੰਦਰਵਾੜੇ ਨੂੰ ਸਫ਼ਲ ਬਣਾਉਣਾ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments