Home ਸੰਸਾਰ ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਨਾਲ ਕੀਤੀ ਬਦਸਲੂਕੀ...

ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਨਾਲ ਕੀਤੀ ਬਦਸਲੂਕੀ ਤੇ ਮੰਗੀ ਮੁਆਫੀ

0

ਅਮਰੀਕਾ: ਅਮਰੀਕਾ (America) ਵਿੱਚ ‘ਲੌਂਗ ਆਈਲੈਂਡ ਗੁਰਦੁਆਰਾ’ ਦੇ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ (Taranjit Singh) ਸੰਧੂ ਦੀ ਵੀਕੈਂਡ ਫੇਰੀ ਦੌਰਾਨ ਸੰਗਤ ਦੇ ਕੁਝ ਖਾਲੀਸਤਾਨੀ ਸਮਰਥਕਾ ਵੱਲੋਂ ਕੀਤੇ ਗਏ ਅਸ਼ਲੀਲ ਵਿਵਹਾਰ ਲਈ ਮੁਆਫ਼ੀ ਮੰਗੀ ਹੈ। ਹਿਕਸਵਿਲੇ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ 29 ਨਵੰਬਰ ਨੂੰ ਰਾਜਦੂਤ ਨੂੰ ਲਿਖੇ ਪੱਤਰ ਵਿਚ ਕਿਹਾ, ‘ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਤੁਹਾਡੀ ਅਗਲੀ ਫੇਰੀ ‘ਤੇ ਸਹਿਜ ਅਨੁਭਵ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹਾਂ।’

ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਦੇ ਨਾਲ ਸੰਧੂ 26 ਨਵੰਬਰ, ਐਤਵਾਰ ਨੂੰ ਲੌਂਗ ਆਈਲੈਂਡ ਗੁਰਦੁਆਰੇ ਵਿੱਚ ਦੋਰਾ ਕੀਤਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਤਰ ਵਿੱਚ ਕਿਹਾ- ‘ਅਫ਼ਸੋਸ ਦੀ ਗੱਲ ਹੈ ਕਿ ਤੁਹਾਡੇ ਦੋਰੇ ਦੌਰਾਨ ਇਹ ਘਟਨਾ ਵਾਪਰੀ ਹੈ। ਅਸੀਂ, ਗੁਰਦੁਆਰਾ-ਗੁਰੂ ਨਾਨਕ ਦਰਬਾਰ, ਲੌਂਗ ਆਈਲੈਂਡ ਹਿਕਸਵਿਲੇ ਦੇ ਪ੍ਰਬੰਧਕ, ਸੰਗਤ ਅਤੇ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਅਗਲੀ ਫੇਰੀ ਦੌਰਾਨ ਜਿਆਦਾ ਸਾਵਧਾਨੀ ਵਰਤਾਂਗੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕਰਾਂਗੇ।

ਖਾਲਿਸਤਾਨੀਆਂ ਨੇ ਕੀਤਾ ਸੀ ਦੁਰਵਿਵਹਾਰ

ਤੁਹਾਨੂੰ ਦੱਸ ਦੇਈਏ ਕਿ ਪ੍ਰਕਾਸ਼ ਪੁਰਬ ਮੌਕੇ ਸੰਧੂ ਨਿਊਯਾਰਕ ਦੇ ਹਿਕਸਵਿਲੇ ਗੁਰਦੁਆਰੇ ਗਏ ਸਨ। ਇੱਥੇ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ। ਤਰਨਜੀਤ ਸੰਧੂ ਖ਼ਿਲਾਫ਼ ਬੋਲਣ ਵਾਲੇ ਖਾਲਿਸਤਾਨੀ ਸਮਰਥਕਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਵੀਡੀਓ ‘ਚ ਸੰਧੂ ਨੂੰ ਖਾਲਿਸਤਾਨੀ ਸਮਰਥਕਾਂ ਨਾਲ ਝੜਪ ਕਰਦੇ ਦੇਖਿਆ ਜਾ ਸਕਦਾ ਹੈ। ਖਾਲਿਸਤਾਨੀ ਸਮਰਥਕਾਂ ਦੇ ਇੱਕ ਸਮੂਹ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਹਰਦੀਪ ਸਿੰਘ ਨਿੱਝਰ ਬਾਰੇ ਸਵਾਲ ਪੁੱਛੇ। ਇੱਕ ਖਾਲਿਸਤਾਨੀ ਸਮਰਥਕ ਨੇ ਗੁਰਦੁਆਰੇ ਦੇ ਬਾਹਰ ਖਾਲਿਸਤਾਨੀ ਝੰਡਾ ਵੀ ਲਹਿਰਾਇਆ ਸੀ।

ਅਮਰੀਕੀ ਸਿੱਖ ਸੰਗਠਨ ਨੇ ਪ੍ਰਗਟਾਇਆ ਸੀ ਇਤਰਾਜ਼

ਅਮਰੀਕਾ ਦੀ ਇੱਕ ਸਿੱਖ ਜਥੇਬੰਦੀ ਨੇ ਵੀ ਤਰਨਜੀਤ ਨਾਲ ਹੋਏ ਮਾੜੇ ਸਲੂਕ ਦੀ ਆਲੋਚਨਾ ਕੀਤੀ ਸੀ। ਜਥੇਬੰਦੀ ਨੇ ਕਿਹਾ ਸੀ ਕਿ ਗੁਰਦੁਆਰਾ ਪ੍ਰਸ਼ਾਸਨ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰੇ। ਇਸ ਸਬੰਧੀ ਸਿੱਖ ਆਫ ਅਮਰੀਕਾ ਦੇ ਸੰਸਥਾਪਕ ਜਸਦੀਪ ਸਿੰਘ ਜੱਸੀ ਅਤੇ ਪ੍ਰਧਾਨ ਕੰਵਲਜੀਤ ਸਿੰਘ ਸੋਨੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਇਕ ਧਾਰਮਿਕ ਸਥਾਨ ਹੈ। ਗੁਰਦੁਆਰਿਆਂ ਨੂੰ ਸਿਆਸੀ ਵਿਚਾਰਾਂ ਤੋਂ ਮੁਕਤ ਰਹਿਣਾ ਚਾਹੀਦਾ ਹੈ। ਨਿਊਯਾਰਕ ਸਮੇਤ ਅਮਰੀਕਾ ਭਰ ਦੇ ਸਿੱਖ ਭਾਈਚਾਰਿਆਂ ਨੂੰ ਬਿਨਾਂ ਕਿਸੇ ਦਬਾਅ ਜਾਂ ਡਰ ਦੇ ਗੁਰਦੁਆਰੇ ਆਉਣਾ ਚਾਹੀਦਾ ਹੈ। ਇਸ ਲਈ ਗੁਰਦੁਆਰਾ ਪ੍ਰਸ਼ਾਸਨ ਨੂੰ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਦੋਸ਼ੀਆਂ ਨੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ। ਦੋਸ਼ੀਆਂ ਨੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੌਂਗ ਆਈਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਸਿੱਖ ਸ਼ਰਧਾਲੂ ਅਤੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਕੀਤੇ ਗਏ ਅਪਮਾਨ ਦੀ ਸਖ਼ਤ ਨਿੰਦਾ ਕਰਦੇ ਹਾਂ।

NO COMMENTS

LEAVE A REPLY

Please enter your comment!
Please enter your name here

Exit mobile version