Home ਹਰਿਆਣਾ ਸਿਰਸਾ ਦੇੇ ਪਰਸ਼ੂਰਾਮ ਚੌਕ ਨੇੜੇ ਪਿਕਅੱਪ ਨੇ 5 ਲੋਕਾਂ ਨੂੰ ਕੁਚਲਿਆ, 1...

ਸਿਰਸਾ ਦੇੇ ਪਰਸ਼ੂਰਾਮ ਚੌਕ ਨੇੜੇ ਪਿਕਅੱਪ ਨੇ 5 ਲੋਕਾਂ ਨੂੰ ਕੁਚਲਿਆ, 1 ਦੀ ਮੌਤ

0

ਸਿਰਸਾ: ਪਰਸ਼ੂਰਾਮ ਚੌਕ (Parshuram Chowk) ਨੇੜੇ ਇੱਕ ਤੇਜ਼ ਰਫ਼ਤਾਰ ਪਿਕਅੱਪ ਨੇ ਸੜਕ ’ਤੇ ਖੜ੍ਹੇ 5 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ।ਇਸ ਹਾਦਸੇ ‘ਚ ਚਾਰ ਜ਼ਖਮੀ ਹੋ ਗਏ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਮਰਨ ਵਾਲੇ ਵਿਅਕਤੀ ਦੀ ਪਤਨੀ ਇੱਕ ਰੇਹੜੀ ਵਾਲੇ ਤੋਂ ਸਬਜ਼ੀ ਖਰੀਦ ਰਹੀ ਸੀ। ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਹੈ।

ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਪਿਕਅੱਪ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੇਲਾ ਗਰਾਊਂਡ ਦਾ ਰਹਿਣ ਵਾਲਾ 50 ਸਾਲਾ ਨਿਰਮਲ ਸਿੰਘ ਆਪਣੀ ਪਤਨੀ ਨਾਲ ਪਰਸ਼ੂਰਾਮ ਚੌਕ ਨੇੜੇ ਗਲੀ ਦੇ ਰੇਹੜੀ ਵਾਲੇ ਕੋਲ ਸਬਜ਼ੀ ਖਰੀਦਣ ਆਇਆ ਸੀ। ਪਤਨੀ ਸਬਜ਼ੀ ਖਰੀਦ ਰਹੀ ਸੀ ਤੇ ਨਿਰਮਲ ਸਿੰਘ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਤੇਜ਼ ਰਫਤਾਰ ਪਿਕਅੱਪ ਨੇ ਸੜਕ ਕਿਨਾਰੇ ਖੜ੍ਹੇ ਨਿਰਮਲ ਸਿੰਘ ਅਤੇ 4 ਹੋਰ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ।

NO COMMENTS

LEAVE A REPLY

Please enter your comment!
Please enter your name here

Exit mobile version