Home ਸੰਸਾਰ 15 ਦਸੰਬਰ ਤੋਂ ਏਅਰ ਇੰਡੀਆ ਨੇ ਕੀਤਾ ਇਹ ਵੱਡਾ ਐਲਾਨ

15 ਦਸੰਬਰ ਤੋਂ ਏਅਰ ਇੰਡੀਆ ਨੇ ਕੀਤਾ ਇਹ ਵੱਡਾ ਐਲਾਨ

0

ਨਵੀਂ ਦਿੱਲੀ : ਜੇਕਰ ਤੁਸੀਂ ਥਾਈਲੈਂਡ (Thailand)  ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਅਹਿਮ ਖਬਰ ਹੈ। ਦਰਅਸਲ, ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਘੋਸ਼ਣਾ ਕੀਤੀ ਹੈ ਕਿ ਉਹ 15 ਦਸੰਬਰ ਤੋਂ ਦਿੱਲੀ ਤੋਂ ਥਾਈਲੈਂਡ ਦੇ ਪ੍ਰਸਿੱਧ ਟਾਪੂ ਫੁਕੇਟ ਲਈ ਨਾਨ-ਸਟਾਪ ਫਲਾਈਟਾਂ ਉਡਾਏਗੀ। ਏਅਰਲਾਈਨ (Airline) ਦੇ ਇਕ ਅਧਿਕਾਰੀ ਨੇ ਬੀਤੇ ਦਿਨ ਕਿਹਾ ਕਿ ਇਹ ਸੇਵਾ ਸੈਰ-ਸਪਾਟਾ ਅਤੇ ਕਾਰੋਬਾਰ ਲਈ ਦੋਵਾਂ ਸ਼ਹਿਰਾਂ ਵਿਚਕਾਰ ਸੁਵਿਧਾਜਨਕ ਹਵਾਈ ਸੰਪਰਕ ਦੀ ਮੰਗ ਨੂੰ ਪੂਰਾ ਕਰੇਗੀ, ਤੇ ਨਾਲ ਹੀ ਏਅਰਲਾਈਨ ਦੀਆਂ ਵਿਸਥਾਰ ਯੋਜਨਾਵਾਂ ਨੂੰ ਵੀ ਹੁਲਾਰਾ ਦੇਵੇਗੀ।

ਏਅਰਲਾਈਨ ਦੇ ਬੁਲਾਰੇ ਅਨੁਸਾਰ, 162 ਸੀਟਾਂ (ਇਕੋਨਾਮੀ ਵਿੱਚ 150 ਅਤੇ ਬਿਜ਼ਨਸ ਕਲਾਸ ਵਿੱਚ 12) ਦੀ ਪੇਸ਼ਕਸ਼ ਕਰਨ ਵਾਲਾ ਏ 320 ਨੇਨੋ ਜਹਾਜ਼ ਦੇ ਨਾਲ ਸੰਚਾਲਿਤ ,ਏ.ਆਈ 378 ਦਿੱਲੀ ਤੋਂ ਸਵੇਰੇ 1:10 ਵਜੇ ਉਡਾਣ ਭਰੇਗਾ ਅਤੇ ਉਸੇ ਦਿਨ ਸਵੇਰੇ 7:10 ਵਜੇ ਫੁਕੇਟ ਪਹੁੰਚੇਗਾ। ਵਾਪਸੀ ਦੀ ਉਡਾਣ ਅੀ 379 ਫੂਕੇਟ ਤੋਂ ਸਵੇਰੇ 8:10 ਵਜੇ ਉਡਾਣ ਭਰੇਗੀ।

ਹਫ਼ਤੇ ਵਿੱਚ ਚਾਰ ਉਡਾਣਾਂ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ) ਦੀ ਅਨੁਸੂਚੀ ਨਾਲ ਸ਼ੁਰੂ ਹੋਣ ਵਾਲੀ ਸੇਵਾ ਨੂੰ ਜਨਵਰੀ 2024 ਦੇ ਰੋਜ਼ਾਨਾ ਸੰਚਾਲਨ ਤੱਕ ਵਧਾਇਆ ਜਾਵੇਗਾ। ਨਿਪੁਨ ਅਗਰਵਾਲ, ਚੀਫ ਕਮਰਸ਼ੀਅਲ ਅਤੇ ਟ੍ਰਾਂਸਫਾਰਮੇਸ਼ਨ ਅਫਸਰ, ਏਅਰ ਇੰਡੀਆ ਨੇ ਕਿਹਾ, ‘ਫੂਕੇਟ ਇੱਕ ਪ੍ਰਸਿੱਧ ਗਲੋਬਲ ਟਿਕਾਣਾ ਹੈ ਅਤੇ ਵਪਾਰ ਅਤੇ ਸੈਰ-ਸਪਾਟਾ ਲਈ ਇੱਕ ਮਹੱਤਵਪੂਰਨ ਅਧਾਰ ਵਜੋਂ ਕੰਮ ਕਰਦਾ ਹੈ। ‘ਸਾਨੂੰ ਸਾਡੇ ਨੈਟਵਰਕ ਵਿੱਚ ਫੂਕੇਟ ਦਾ ਸੁਆਗਤ ਕਰਕੇ ਖੁਸ਼ੀ ਹੋ ਰਹੀ ਹੈ ।ਅਸੀਂ ਫੂਕੇਟ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਖੇਤਰਾਂ ਵਿੱਚ ਸਾਡੀ ਕਨੈਕਟੀਵਿਟੀ ਅਤੇ ਬਾਰੰਬਾਰਤਾ ਵਧਾਉਣਾ ਜਾਰੀ ਰੱਖਾਂਗੇ, ਉਨ੍ਹਾਂ ਕਿਹਾ ਕਿ ਸਾਡੇ ਗਾਹਕਾਂ ਨੂੰ ਵਿਕਲਪਾਂ ਦੀ ਵਧੇਰੇ ਲਚਕਤਾ ਪ੍ਰਦਾਨ ਕਰਦੇ ਹੋਏ ਹਵਾਬਾਜ਼ੀ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਵਾਂਗੇ।’

ਏਅਰ ਇੰਡੀਆ ਇਸ ਵੇਲੇ ਬੈਂਕਾਕ ਲਈ ਹਰ ਹਫ਼ਤੇ 26 ਉਡਾਣਾਂ ਚਲਾਉਂਦੀ ਹੈ, ਜਿਸ ਵਿੱਚ ਦਿੱਲੀ ਅਤੇ ਮੁੰਬਈ ਤੋਂ ਰੋਜ਼ਾਨਾ ਨਾਨ-ਸਟਾਪ ਉਡਾਣਾਂ ਅਤੇ ਕੋਲਕਾਤਾ ਤੋਂ ਹਰ ਹਫ਼ਤੇ ਛੇ ਉਡਾਣਾਂ ਸ਼ਾਮਲ ਹਨ।

NO COMMENTS

LEAVE A REPLY

Please enter your comment!
Please enter your name here

Exit mobile version