Home Lifestyle ਜਾਣੋ ਕਾਲੀ ਤੇ ਸੜੀ ਕੜਾਹੀ ਨੂੰ ਸਾਫ਼ ਕਰਨ ਦੇ ਘਰੇਲੂ ‘ਤੇ ਆਸਾਨ...

ਜਾਣੋ ਕਾਲੀ ਤੇ ਸੜੀ ਕੜਾਹੀ ਨੂੰ ਸਾਫ਼ ਕਰਨ ਦੇ ਘਰੇਲੂ ‘ਤੇ ਆਸਾਨ ਨੁਸਖੇ

0

ਲਾਈਫ ਸਟਾਇਲ ਨਿਊਜ਼ : ਕੜਾਹੀ (Pan) ਸਾਡੀ ਰਸੋਈ ਦਾ ਇੱਕ ਖ਼ਾਸ ਅੰਗ ਹੈ, ਇਸਦੀ ਵਰਤੋਂ ਸਬਜ਼ੀਆਂ ਪਕਾਉਣ ਤੋਂ ਲੈ ਕੇ ਪਕੌੜੇ ਬਣਾਉਣ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ। ਇਸ ਵਿਚ ਬਣੇ ਖਾਣੇ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਪਰ ਇਸ ਦੀ ਵਾਰ-ਵਾਰ ਵਰਤੋਂ ਕਰਨ ਨਾਲ ਇਸ ਵਿਚ ਚਿਕਨਾਈ ਜਮ੍ਹਾ ਹੋਣ ਲੱਗਦੀ ਹੈ ਅਤੇ ਹੌਲੀ-ਹੌਲੀ ਇਹ ਗੰਦਾ ਅਤੇ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕਾਰਬਨ ਇਕੱਠਾ ਹੋਣ ਕਾਰਨ ਭੋਜਨ ਦੇਰ ਨਾਲ ਬਣਨਾ ਸ਼ੁਰੂ ਹੋ ਜਾਂਦਾ ਹੈ। ਕੜਾਹੀ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ। ਇਸ ਦੇ ਲਈ ਤੁਹਾਨੂੰ ਇਸ ਨੂੰ ਸਟੀਲ ਦੇ ਸਕਰਬ ਨਾਲ ਜ਼ੋਰਦਾਰ ਰਗੜਨਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਕੜਾਹੀ ਨੂੰ ਸਾਫ ਕਰ ਸਕਦੇ ਹੋ।

ਜਾਣੋ ਕਾਲੀ ਤੇ ਸੜੀ ਹੋਈ ਕੜਾਹੀ ਨੂੰ ਕਿਵੇਂ ਸਾਫ਼ ਕਰੀਏ ?

1. ਸਭ ਤੋਂ ਪਹਿਲਾਂ ਸੜੀ ਹੋਈ ਕੜਾਹੀ ਨੂੰ ਗੈਸ ਚੁੱਲ੍ਹੇ ‘ਤੇ ਰੱਖੋ ਅਤੇ ਉਸ ‘ਚ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ।

2. ਹੁਣ ਇਸ ‘ਚ 2 ਚੱਮਚ ਡਿਟਰਜੈਂਟ ਪਾਓ ਫਿਰ ਇਸ ‘ਚ ਇਕ ਚੱਮਚ ਨਮਕ ਅਤੇ 2 ਚੱਮਚ ਨਿੰਬੂ ਪਾਓ।

3. ਹੁਣ ਇਸ ‘ਚ ਮੌਜੂਦ ਪਾਣੀ ਨੂੰ ਫਿਰ ਤੋਂ ਤੇਜ਼ ਅੱਗ ‘ਤੇ ਕਰੀਬ 10 ਮਿੰਟ ਤੱਕ ਉਬਾਲੋ। ਅਜਿਹਾ ਕਰਨ ਨਾਲ ਇਸਦਾ ਚਿਕਨਾਈ, ਤੇਲ, ਗੰਦਗੀ ਅਤੇ ਕਾਲਾਪਨ ਥੋੜਾ ਘੱਟ ਜਾਵੇਗਾ।

4. ਕੋਸ਼ਿਸ਼ ਕਰੋ ਕਿ ਉਬਲਦਾ ਪਾਣੀ ਕੜਾਹੀ ਦੇ ਕਿਨਾਰਿਆਂ ਤੱਕ ਪਹੁੰਚੇ ਤਾਂ ਜੋ ਕੜਾਹੀ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕੇ।

5. ਹੁਣ ਕੜਾਹੀ’ ਚੋਂ ਉਬਲਦੇ ਪਾਣੀ ਨੂੰ ਧਿਆਨ ਨਾਲ ਦੂਸਰੇ ਬਰਤਨ ‘ਚ ਕੱਢ ਲਓ ਅਤੇ ਕੜਾਹੀ ਦੇ ਪਿਛਲੇ ਹਿੱਸੇ ਨੂੰ ਇਸ ‘ਚ ਡੁਬੋ ਦਿਓ।

ਕੜਾਹੀ ਦੇ ਪਿਛਲੇ ਹਿੱਸੇ ਨੂੰ ਲਗਭਗ 15 ਮਿੰਟ ਤੱਕ ਇਸੇ ਤਰ੍ਹਾਂ ਡੁਬੋ ਕੇ ਰੱਖੋ, ਇਸ ਨਾਲ ਜਮੀਂ ਚਿਕਨਾਈ ਨੂੰ ਹਟਾਉਣ ‘ਚ ਮਦਦ
ਮਿਲੇਗੀ।

7. ਹੁਣ ਕੜਾਹੀ ‘ਚ 2 ਚੱਮਚ ਬੇਕਿੰਗ ਸੋਡਾ ਅਤੇ ਡਿਟਰਜੈਂਟ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।

8. ਹੁਣ ਸਕ੍ਰਬ ਦੀ ਮਦਦ ਨਾਲ ਕੜਾਹੀ ‘ਚੋਂ ਕਾਲੇ ਧੱਬਿਆਂ ਨੂੰ ਚੰਗੀ ਤਰ੍ਹਾਂ ਰਗੜੋ।

9. ਹੁਣ ਕੜਾਹੀ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਸੂਤੀ ਕੱਪੜੇ ਨਾਲ ਪੂੰਝ ਲਓ।

10. ਜੇਕਰ ਫਿਰ ਵੀ ਕੁਝ ਕਾਲਾਪਨ ਰਹਿ ਜਾਵੇ ਤਾਂ ਇਸ ਪ੍ਰਕਿਿਰਆ ਨੂੰ ਇਕ ਵਾਰ ਫਿਰ ਦੁਹਰਾਓ।

NO COMMENTS

LEAVE A REPLY

Please enter your comment!
Please enter your name here

Exit mobile version