Google search engine
Homeਪੰਜਾਬਮਾਮੂਲੀ ਤਕਰਾਰ ਤੋਂ ਬਾਅਦ ਨਾਬਾਲਿਗ ਲੜਕੇ ਨੇ ਕੀਤੀਆ ਸਾਰੀ ਹੱਦਾਂ ਪਾਰ

ਮਾਮੂਲੀ ਤਕਰਾਰ ਤੋਂ ਬਾਅਦ ਨਾਬਾਲਿਗ ਲੜਕੇ ਨੇ ਕੀਤੀਆ ਸਾਰੀ ਹੱਦਾਂ ਪਾਰ

ਜ਼ੀਰਕਪੁਰ : ਬਲਟਾਣਾ (Baltana) ਵਿੱਚ ਨਬਾਲਿਗ ਲੜਕਿਆਂ ਨੇ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦੇ ਸਿਰ ਵਿੱਚ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਵਿਜੇ ਵਾਸੀ ਗੋਵਿੰਦ ਵਿਹਾਰ,(Govind Vihar) ਬਲਟਾਣਾ ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਯੂ.ਪੀ. ਦਾ ਵਸਨੀਕ ਸੀ। ਪੁਿਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ‘ਤੇ ਜਿੱਥੇ ਉਨ੍ਹਾਂ ਨੂੰ ਬਾਲ ਘਰ ਭੇਜਣ ਦੇ ਹੁਕਮ ਦਿੱਤੇ ਗਏ ਹਨ।

ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਮ੍ਰਿਤਕ ਘਰਾਂ ਵਿੱਚ ਪੀ.ਵੀ.ਸੀ. ਦਾ ਕੰਮ ਕਰਦਾ ਸੀ। ਮੌਤ ਦੀ ਖਬਰ ਸੁਣ ਕੇ ਮ੍ਰਿਤਕ ਦੀ ਵੱਡੀ ਭੈਣ ਅਤੇ ਭਰਾ ਸਦਮੇ ‘ਚ ਹਨ। ਬਲਟਾਣਾ ਚੌਕੀ ਦੇ ਇੰਚਾਰਜ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।

ਮੋਮੋਜ਼ ਦੇ ਸਟਾਲ ਤੋਂ ਚਾਕੂ ਚੁੱਕ ਕੱਟੀ ਜੀਭ

ਪੁਿਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਲਟਾਣਾ ਦੀ ਗੋਵਿੰਦ ਵਿਹਾਰ ਕਲੋਨੀ ਵਿੱਚ ਕਿਰਾਏ ’ਤੇ ਰਹਿੰਦਾ ਹੈ। ਕੱਲ੍ਹ ਹਰਮਿਲਾਪ ਨਗਰ ਰੇਲਵੇ ਫਾਟਕ ਨੇੜੇ ਵਿਜੇ ਦੀ ਕੁਝ ਲੜਕਿਆਂ ਨਾਲ ਬਹਿਸ ਹੋ ਗਈ। ਉਥੇ ਲੋਕਾਂ ਨੇ ਦਖਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਉੱਥੇ ਦੂਜੇ ਗਰੁੱਪ ਦੇ ਲੜਕੇ ਵਿਜੇ ਨਾਲ ਦੁਸ਼ਮਣੀ ਰੱਖਣ ਲੱਗੇ। ਸੋਮਵਾਰ ਦੇਰ ਸ਼ਾਮ ਵਿਜੇ ਮੋਮੋ ਖਾਣ ਲਈ ਵਾਧਵਾ ਨਗਰ ਬਾਜ਼ਾਰ ਜਾ ਰਿਹਾ ਸੀ। ਮੋਮੋ ਵੇਚਣ ਵਾਲਾ ਦੋਸ਼ੀ ਲੜਕਿਆਂ ਦਾ ਦੋਸਤ ਨਿਕਲਿਆ ਅਤੇ ਉਸ ਨੇ ਉਨ੍ਹਾਂ ਨੂੰ ਬੁਲਾਇਆ। ਮੁਲਜ਼ਮਾਂ ਨੇ ਉਸ ਨੂੰ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ‘ਚੋਂ ਇਕ ਲੜਕੇ ਨੇ ਮੋਮੋ ਦੀ ਗੱਡੀ ‘ਤੇ ਰੱਖੇ ਚਾਕੂ ਨਾਲ ਵਿਜੇ ਦੀ ਜੀਭ ਵੱਢ ਦਿੱਤੀ ‘ਤੇ ਉਸ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਜਦੋਂ ਵਿਜੇ ਬੇਹੋਸ਼ ਹੋ ਗਿਆ ਤਾਂ ਲੜਕੇ ਭੱਜ ਗਏ। ਵਿਜੇ ਦੇ ਘਰ ਨਾ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਅਤੇ ਖੂਨ ਨਾਲ ਲੱਥਪੱਥ ਹਾਲਤ ‘ਚ ਵਿਜੇ ਨੂੰ ਹਸਪਤਾਲ ਪਹੁੰਚਾਇਆ। ਉੱਥੇ ਰਾਤ 2.30 ਵਜੇ ਉਸ ਦੀ ਮੌਤ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments