Health News : ਠੰਡ ਦਾ ਮੌਸਮ (Winter Season) ਸ਼ੁਰੂ ਹੋ ਗਿਆ ਹੈ।ਬਹੁਤ ਸਾਰੇ ਲੋਕਾਂ ਲਈ ਸਰਦੀ ਦਾ ਮੌਸਮ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਠੰਡ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਤੁਸੀਂ ਭਾਵੇਂ ਕਿੰਨੇ ਵੀ ਮੋਟੇ ਕੱਪੜੇ ਪਾ ਲਵੋ, ਜਦੋਂ ਤੱਕ ਤੁਹਾਨੂੰ ਸਰੀਰ ਦੇ ਅੰਦਰੋਂ ਨਿੱਘ ਨਹੀਂ ਮਿਲੇਗੀ, ਕੋਈ ਫਾਇਦਾ ਨਹੀਂ ਹੋਵੇਗਾ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ ਜੋ ਸਰੀਰ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਨ ‘ਤੇ ਸਰੀਰ ਨੂੰ ਅੰਦਰੋਂ ਗਰਮ ਰੱਖਣ। ਸਰਦੀ ਦੇ ਮੌਸਮ ‘ਚ ਕਣਕ ਤੋਂ ਇਲਾਵਾ ਅਜਿਹੇ ਆਟੇ ਤੋਂ ਬਣੀ ਰੋਟੀ ਖਾਣੀ ਚਾਹੀਦੀ ਹੈ,ਜੋ ਸਾਡੇ ਸਰੀਰ ਵਿੱਚ ਗਰਮੀ ‘ਤੇ ਐਨਰਜੀ ਬਰਕਰਾਰ ਰੱਖੇ।ਆਓ ਜਾਣਦੇ ਹਾਂ ਕੁਝ ਅਜਿਹੇ ਆਟੇ ਤੋਂ ਬਣੀ ਰੋਟੀਆਂ ਬਾਰੇ ਜੋ ਠੰਡ ਤੋਂ ਬਚਣ ਲਈ ਸਾਡੀ ਮਦਦ ਕਰਦੀਆ ਹਨ।
1. ਬਾਜਰਾ
ਬਾਜਰੇ ਦੀ ਰੋਟੀ ਅਕਸਰ ਸਰਦੀਆਂ ਦੇ ਮੌਸਮ ਵਿੱਚ ਖਾਧੀ ਜਾਂਦੀ ਹੈ, ਇਹ ਸਲੇਟੀ ਰੰਗ ਦੀ ਹੁੰਦੀ ਹੈ, ਇਸ ਵਿੱਚ ਫਾਈਬਰ, ਆਇਰਨ, ਪੋਟਾਸ਼ੀਅਮ ਅਤੇ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ।
2. ਜਵਾਰ
ਤੁਸੀਂ ਜਵਾਰ ਦੀ ਮਦਦ ਨਾਲ ਗਲੁਟਨ ਯੁਕਤ ਰੋਟੀ ਤਿਆਰ ਕਰ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ ਅਤੇ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਸਰਦੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਜਵਾਰ ਦੀ ਰੋਟੀ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
3. ਕੁੱਟੂ ਦਾ ਆਟਾ
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਵਰਤ ਦੇ ਦੌਰਾਨ ਕੁੱਟੂ ਦੇ ਆਟੇ ਦੀਆਂ ਰੋਟੀਆਂ ਦਾ ਸੇਵਨ ਕੀਤਾ ਜਾਂਦਾ ਹੈ, ਪਰ ਇਹ ਸਰਦੀਆਂ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਵਿਟਾਮਿਨ ਬੀ ਕੰਪਲੈਕਸ ਹੁੰਦਾ ਹੈ ਅਤੇ ਇਸ ਵਿਚ ਮੌਜੂਦ ਫਾਈਬਰ ਸਾਨੂੰ ਕਈ ਤਰ੍ਹਾਂ ਦੀਆਂ ਸਰੀਰ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।
4. ਮੱਕੀ
ਤੁਸੀਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦੇ ਸੁਮੇਲ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ, ਜਿਸ ਨੂੰ ਦੇਖ ਕੇ ਹੀ ਤੁਹਾਡੇ ਮੂੰਹ ‘ਚ ਪਾਣੀ ਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਮੱਕੀ ਨੂੰ ਪੋਸ਼ਕ ਤੱਤਾਂ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ ਕਿਉਂਕਿ ਇਸ ‘ਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਸੇਲੇਨੀਅਮ ਅਤੇ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ, ਜਿਸ ਨਾਲ ਜ਼ੁਕਾਮ, ਖਾਂਸੀ ਅਤੇ ਫਲੂ ਤੋਂ ਬਚਾਅ ਰਹਿੰਦਾ ਹੈ।