Home ਪੰਜਾਬ ਪੰਜਾਬ ਰੋਡਵੇਜ਼ ਦੇ ਕੰਡਕਟਰ ਵੱਲੋਂ ਪੁਲਿਸ ਮੁਲਾਜ਼ਿਮ ਦੀ ਕੁੱਟਮਾਰ ਦਾ ਮਾਮਲਾ ਆਇਆ...

ਪੰਜਾਬ ਰੋਡਵੇਜ਼ ਦੇ ਕੰਡਕਟਰ ਵੱਲੋਂ ਪੁਲਿਸ ਮੁਲਾਜ਼ਿਮ ਦੀ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ

0

ਫ਼ਿਰੋਜ਼ਪੁਰ: ਪੰਜਾਬ ਰੋਡਵੇਜ਼ (Punjab Roadways) ਦੇ ਕੰਡਕਟਰਾਂ ਵੱਲੋਂ ਮਹਿਲਾ ਯਾਤਰੀਆਂ ਨਾਲ ਬਦਸਲੂਕੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਕੰਡਕਟਰ ਵੱਲੋਂ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਹ ਆਪਣੀ ਪਤਨੀ ਨੂੰ ਬੱਸ ਵਿੱਚ ਬਿਠਾਉਣ ਗਿਆ ਸੀ। ਉਸ ਨੇ ਜਲਾਲਾਬਾਦ ਜਾਣਾ ਸੀ ਅਤੇ ਉੱਥੇ ਪਹੁੰਚ ਕੇ ਉਹ ਬੱਸ ਤੋਂ ਹੇਠਾਂ ਉਤਰਨ ਲੱਗੀ ਤਾਂ ਡਰਾਇਵਰ ਨੇ ਬੱਸ ਨੂੰ ਅੱਗੇ ਕਰ ਦਿੱਤਾ, ਜਿਸ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਬੱਸ ਦੇ ਪਿਛਲੇ ਟਾਇਰ ਹੇਠਾਂ ਆਉਣ ਤੋਂ ਬਚ ਗਈ ‘ਤੇ ਉਸ ਦਾ ਬਚਾਅ ਹੋ ਗਿਆ।

ਇਸ ਦੌਰਾਨ ਜਦੋਂ ਉਹ ਵਾਪਸ ਆਈ ਤਾਂ ਉਸ ਨੇ ਇਸ ਬਾਰੇ ਆਪਣੇ ਪਤੀ ਨੂੰ ਦੱਸਿਆ। ਜਦੋਂ ਉਹ ਅਗਲੇ ਦਿਨ ਕੰਡਕਟਰ ਨਾਲ ਗੱਲ ਕਰਨ ਲਈ ਬੱਸ ਸਟੈਂਡ ਪਹੁੰਚਿਆ ਤਾਂ ਪਹਿਲਾਂ ਕੰਡਕਟਰ ਅਤੇ ਡਰਾਈਵਰ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਬਾਅਦ ਵਿਚ ਉਸ ਦੀ ਕੁੱਟਮਾਰ ਕੀਤੀ। ਉਨ੍ਹਾਂ ਮੰਗ ਕੀਤੀ ਹੈ ਕਿ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਸਬੰਧੀ ਦੂਜੇ ਧੜੇ ਦਾ ਕੋਈ ਪੱਖ ਸਾਹਮਣੇ ਨਹੀਂ ਆ ਸਕਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version