ਜੇਲ੍ਹ ‘ਚ ਕੈਦੀ ਦੀ ਸ਼ੱਕੀ ਹਾਲਤ ‘ਚ ਹੋਈ ਮੌਤ ਦਾ ਮਾਮਲਾ , 4 ਖ਼ਿਲਾਫ਼ ਮਾਮਲਾ ਦਰਜ

0
419

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ (Uttar Pardesh) ‘ਚ ਅਪ੍ਰੈਲ ਮਹੀਨੇ ‘ਚ ਜ਼ਿਲ੍ਹਾ ਜੇਲ ਦੇ ਇਕ ਕੈਦੀ ਦੀ ਸ਼ੱਕੀ ਹਾਲਤ ‘ਚ ਹੋਈ ਮੌਤ ਦੇ ਮਾਮਲੇ ‘ਚ ਸੀਤਾਪੁਰ (sitapur)  ਜ਼ਿਲਾ ਜੇਲ ਦੇ ਸਬ-ਜੇਲ੍ਹਰ ਸਮੇਤ ਚਾਰ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਹੁਕਮਾਂ ’ਤੇ ਜੇਲ੍ਹ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਡਿਪਟੀ ਜੇਲ੍ਹਰ ਵਿਜੇਲਕਸ਼ਮੀ ਗੁਪਤਾ, ਜੇਲ੍ਹ ਦੇ ਫਾਰਮਾਸਿਸਟ ਸ਼ੈਲੇਂਦਰ ਵਰਮਾ, ਸੁਧਾਂਸ਼ੂ ਸ੍ਰੀਵਾਸਤਵ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਸ਼ਾਮਲ ਸੀ।

ਇਸ ਮਾਮਲੇ ‘ਚ ਸਿਟੀ ਕੋਤਵਾਲੀ ਪੁਲਿਸ ਜਾਂਚ ਅਧਿਕਾਰੀ ਅਲੋਕ ਮਨੀ ਤ੍ਰਿਪਾਠੀ ਦੀ ਅਗਵਾਈ ‘ਚ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਮ੍ਰਿਤਕ ਬਬਲੂ ਸਿੰਘ ਵਾਸੀ ਮਿਸਰੀ, ਪੋਕਸੋ ਐਕਟ ਅਤੇ ਗੈਂਗਸਟਰ ਐਕਟ ਤਹਿਤ ਮਾਮਲੇ ਵਿੱਚ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਸੀ। ਇਲਜ਼ਾਮ ਹੈ ਕਿ ਡਿਪਟੀ ਜੇਲਰ ਵਿਜੇਲਕਸ਼ਮੀ ਗੁਪਤਾ ਜੇਲ੍ਹ ਦੇ ਅੰਦਰ ਬਬਲੂ ਸਿੰਘ ਤੋਂ ਪੈਸਿਆਂ ਦੀ ਮੰਗ ਕਰਦੀ ਸੀ ਅਤੇ ਜਦੋਂ ਉਹ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜ਼ਾਂਦਾ ਸੀ।

ਕੁੱਟਮਾਰ ਕਾਰਨ ਹੋਈ ਦੋਸ਼ੀ ਦੀ ਮੌਤ

ਮ੍ਰਿਤਕ ਦੀ ਮਾਤਾ ਦੇ ਦੋਸ਼ਾਂ ਅਨੁਸਾਰ 14 ਅਪ੍ਰੈਲ 2023 ਨੂੰ ਬਬਲੂ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ‘ਤੇ ਉਸ ਦਾ ਸਹੀ ਇਲਾਜ ਵੀ ਨਹੀਂ ਕੀਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕਾ ਦੀ ਮਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ ਅਤੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਸਨੇ ਅਦਾਲਤ ਦਾ ਸਹਾਰਾ ਲਿਆ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕੋਤਵਾਲੀ ਪੁਲਿਸ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਹੁਕਮਾਂ ’ਤੇ ਕੋਤਵਾਲੀ ਪੁਲਿਸ ਨੇ ਜੇਲ੍ਹ ਅਧਿਕਾਰੀ ਤੇ ਮੁਲਾਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ।

LEAVE A REPLY

Please enter your comment!
Please enter your name here