Google search engine
Homeਦੇਸ਼NCP ਮੁਖੀ ਸ਼ਰਦ ਪਵਾਰ ਦਾ ਦਾਅਵਾ, ਵਿਧਾਨ ਸਭਾ ਚੋਣਾਂ 'ਚ ਭਾਜਪਾ ਸੱਤਾ...

NCP ਮੁਖੀ ਸ਼ਰਦ ਪਵਾਰ ਦਾ ਦਾਅਵਾ, ਵਿਧਾਨ ਸਭਾ ਚੋਣਾਂ ‘ਚ ਭਾਜਪਾ ਸੱਤਾ ਤੋਂ ਹੋ ਜਾਵੇਗੀ ਬਾਹਰ

ਸੋਲਾਪੁਰ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ (Sharad Pawar) ਨੇ ਬੀਤੇ ਦਿਨ ਦਾਅਵਾ ਕੀਤਾ ਕਿ ਪੰਜ ਰਾਜਾਂ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਜਿੱਥੇ ਵੀ ਸੱਤਾ ‘ਚ ਹੈ। ਉਸ ਤੋਂ ਬਾਹਰ ਹੋ ਜਾਵੇਗੀ। ਜਿਨ੍ਹਾਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚੋਂ ਭਾਜਪਾ ਸਿਰਫ਼ ਮੱਧ ਪ੍ਰਦੇਸ਼ ਵਿੱਚ ਹੀ ਸੱਤਾ ਵਿੱਚ ਹੈ।

ਪਵਾਰ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਪੱਤਰਕਾਰਾਂ ਨੂੰ ਕਿਹਾ, ‘ਜਿੱਥੇ ਵੀ ਭਾਜਪਾ ਸੱਤਾ ਵਿੱਚ ਹੈ, ਤੁਸੀਂ ਚੋਣਾਂ ਤੋਂ ਬਾਅਦ ਗੈਰ-ਭਾਜਪਾ ਨੂੰ ਮੁੱਖ ਮੰਤਰੀ ਬਣਦੇ ਦੇਖੋਗੇ।’ ਮੱਧ ਪ੍ਰਦੇਸ਼ ਤੋਂ ਇਲਾਵਾ ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਪਵਾਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਚੋਣਾਂ ‘ਚ ਗਲਤ ਰਵੱਈਏ ਨਾਲ ਪ੍ਰਚਾਰ ਕਰ ਰਹੇ ਹਨ। ਐੱਨ.ਸੀ.ਪੀ ਆਗੂ ਨੇ ਕਿਹਾ, “ਉਨ੍ਹਾਂ ਦੀ ਪਾਰਟੀ ਦਾ ਵਿਸ਼ਵਾਸ ਪੱਧਰ ਡਿੱਗ ਗਿਆ ਹੈ ਅਤੇ ਲੋਕ ਹੁਣ ਉਨ੍ਹਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਨਹੀਂ ਹੋਣਗੇ।

ਮਰਾਠਾ ਰਿਜ਼ਰਵੇਸ਼ਨ ਮੁੱਦੇ ‘ਤੇ ਗੱਲ ਕਰਦੇ ਹੋਏ ਪਵਾਰ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਅੰਤਿਮ ਫ਼ੈਸਲਾ ਲੈਣ ਦਾ ਅਧਿਕਾਰ ਹੈ ਅਤੇ ਉਨ੍ਹਾਂ ਨੂੰ ਇਸ ਮੁੱਦੇ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ।

ਬਾਰਾਮਤੀ ਵਿੱਚ ਪਵਾਰ ਪਰਿਵਾਰ ਦੀ ਮੀਟਿੰਗ ਬਾਰੇ ਪੁੱਛੇ ਜਾਣ ‘ਤੇ, ਜਿਸ ਵਿੱਚ ਅਜੀਤ ਪਵਾਰ ਸ਼ਾਮਲ ਹੋਏ ਸਨ, ਐੱਨ.ਸੀ.ਪੀ ਮੁਖੀ ਨੇ ਕਿਹਾ ਕਿ ਇਕੱਠੇ ਦੀਵਾਲੀ ਮਨਾਉਣਾ ਇੱਕ ਪਰਿਵਾਰਕ ਪਰੰਪਰਾ ਸੀ ਅਤੇ ਮੀਟਿੰਗ ਦੌਰਾਨ ਕਿਸੇ ਵੀ ਰਾਜਨੀਤੀ ‘ਤੇ ਚਰਚਾ ਨਹੀਂ ਕੀਤੀ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments