Home ਮਨੋਰੰਜਨ 72 ਸਾਲਾ ਇਸ ਸਾਊਥ ਸਟਾਰ ਨੇ ਬਣਾਇਆ ਨਵਾ ਰਿਕਾਰਡ

72 ਸਾਲਾ ਇਸ ਸਾਊਥ ਸਟਾਰ ਨੇ ਬਣਾਇਆ ਨਵਾ ਰਿਕਾਰਡ

0

ਮੁੰਬਈ : ਮਨੋਰੰਜਨ ਦੀ ਦੁਨੀਆ ‘ਚ ਕੁਝ ਸਿਤਾਰਿਆਂ ਨੇ ਸਮੇਂ ਦੇ ਨਾਲ ਅਜਿਹੀ ਛਾਪ ਛੱਡੀ ਹੈ ਕਿ ਉਹ ਆਸਾਨੀ ਨਾਲ ਨਵੇਂ ਰਿਕਾਰਡ ਬਣਾ ਲੈਂਦੇ ਹਨ। ਸਾਊਥ ਇੰਡਸਟਰੀ ਦਾ ਇਕ ਅਜਿਹਾ ਸੁਪਰਸਟਾਰ ਹੈ ਜਿਸ ਦੀ ਹਰ ਫਿਲਮ ਕੋਈ ਨਾ ਕੋਈ ਨਵਾਂ ਰਿਕਾਰਡ ਬਣਾ ਦਿੰਦੀ ਹੈ। ਹਾਲ ਹੀ ‘ਚ ਅਗਸਤ ‘ਚ ਇਸ ਸਟਾਰ ਦੀ ਇਕ ਫਿਲਮ ਰਿਲੀਜ਼ ਹੋਈ ਸੀ, ਜਿਸ ਨੇ ਦੁਨੀਆ ਭਰ ‘ਚ ਰਿਕਾਰਡ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ ਨੇ ਸੰਨੀ ਦਿਓਲ ਦੀ ‘ਗਦਰ 2’ (Gadar 2)ਨੂੰ ਵੀ ਵੱਡੀ ਟੱਕਰ ਦਿੱਤੀ ਹੈ। ਹੁਣ ਉਨ੍ਹਾਂ ਦੀ ਫਿਲਮ ਨੇ ਦੀਵਾਲੀ ਦੇ ਮੌਕੇ ਯਾਨੀ 12 ਨਵੰਬਰ ਨੂੰ ਨਵਾਂ ਰਿਕਾਰਡ ਦਰਜ ਕਰ ਲਿਆ ਹੈ।

ਅਸੀਂ ਇੱਥੇ ਜਿਸ ਫਿਲਮ ਦੀ ਗੱਲ ਕਰ ਰਹੇ ਹਾਂ ਉਹ ਹੈ ‘ਜੇਲਰ ‘(Jailar) ਅਤੇ ਜਿਸ ਸਟਾਰ ਦੀ ਗੱਲ ਕਰ ਰਹੇ ਹਾਂ ਉਹ ਹੈ ਰਜਨੀਕਾਂਤ (Rajni Kant)। ਡਾਇਰੈਕਟਰ ਦਲੀਪ ਕੁਮਾਰ ਦੀ ਫਿਲਮ ‘ਜੇਲਰ’ 10 ਅਗਸਤ ਨੂੰ ਰਿਲੀਜ਼ ਹੋਈ ਸੀ।ਫਿਲਮ ‘ਚ ਰਜਨੀਕਾਂਤ ਨੇ ਮੁੱਖ ਭੂਮਿਕਾ ਨਿਭਾਈ ਸੀ ਅਤੇ ‘ਜੇਲਰ’ ਨੇ ਪਹਿਲੇ ਦਿਨ ਤੋਂ ਹੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਸਨ। ਫਿਲਮ ਨੇ ਦੁਨੀਆ ਭਰ ‘ਚ 650 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੀ ਦੁਨੀਆ ਭਰ ‘ਚ ਓਪਨਿੰਗ ਡੇਅ ਦਾ ਕਲੈਕਸ਼ਨ 72 ਕਰੋੜ ਰੁਪਏ ਸੀ।

ਪ੍ਰੀਮੀਅਰ ‘ਤੇ ਵੀ ਬਣਾਇਆ ਰਿਕਾਰਡ

12 ਦਸੰਬਰ 1950 ਨੂੰ ਜਨਮੇ 72 ਸਾਲਾ ਰਜਨੀਕਾਂਤ ਨੇ ਇਸ ਫਿਲਮ ਰਾਹੀਂ ਹੁਣ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਦੀਵਾਲੀ ਦੇ ਮੌਕੇ ‘ਤੇ ਰਜਨੀਕਾਂਤ ਦੀ ਫਿਲਮ ‘ਜੇਲਰ’ ਦਾ ਟੀਵੀ ਪ੍ਰੀਮੀਅਰ ਹੋਇਆ ਸੀ। ‘ਜੇਲਰ’ ਪਹਿਲੀ ਭਾਰਤੀ ਫ਼ਿਲਮ ਹੈ ਜਿਸ ਦਾ
ਪ੍ਰੀਮੀਅਰ ਇੱਕੋ ਦਿਨ ‘ਤੇ ਸਾਰੀਆਂ ਭਾਸ਼ਾਵਾਂ ਵਿੱਚ ਹੋਇਆ ਹੈ। ਅਜਿਹਾ ਕਰਕੇ ਫਿਲਮ ਨੇ ਆਪਣੇ ਨਾਂ ਨਵਾਂ ਰਿਕਾਰਡ ਬਣਾ ਲਿਆ ਹੈ। ਫਿਲਮ ਤਮਿਲ ਵਰਜਨ ਸਨ ਟੀਵੀ ਤੇ, ਤੇਲਗੂ ਵਰਜਨ ਜੈਮਿਨੀ ਟੀਵੀ ‘ਤੇ, ਹਿੰਦੀ ਵਰਜਨ ਸਟਾਰ ਗੋਲਡ ‘ਤੇ ਅਤੇ ਕੰਨੜ ਵਰਜਨ ਉਦਯਾ ਟੀਵੀ ‘ਤੇ ਪ੍ਰੀਮੀਅਰ ਕੀਤਾ ਗਿਆ ਸੀ।ਨਾਲ ਹੀ ਕਿਸੇ ਵੀ ਫਿਲਮ ਦਾ ਟੀਵੀ ਪ੍ਰੀਮੀਅਰ ਇੱਕੋ ਸਮੇਂ ਨਹੀਂ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version