Google search engine
Homeਪੰਜਾਬਲੁਧਿਆਣਾ ਰੇਲਵੇ ਸਟੇਸ਼ਨ 'ਤੇ ਕੀਤੀ ਵੱਡੀ ਕਾਰਵਾਈ

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਕੀਤੀ ਵੱਡੀ ਕਾਰਵਾਈ

ਲੁਧਿਆਣਾ  : ਰੇਲਵੇ ਪੁਲਿਸ ਜੀ.ਆਰ.ਪੀ (Railway Police GRP) ਨੇ ਲੁਧਿਆਣਾ ਰੇਲਵੇ ਸਟੇਸ਼ਨ (Ludhiana railway station) ‘ਤੇ ਵੱਡੀ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਕੋਲੋਂ 2 ਕਿੱਲੋ ਸੋਨਾ ਬਰਾਮਦ ਕੀਤਾ ਹੈ। ਸੋਨਾ ਜਬਤ ਕਰਨ ਤੋਂ ਬਾਅਦ ਵਿਭਾਗ ਹਰਕਤ ਵਿੱਚ ਆ ਗਿਆ ਹੈ।

ਦੱਸ ਦਈਏ ਕਿ ਅੱਜ ਸਵੇਰੇ ਰੇਲਵੇ ਪੁਲਿਸ ਜੀ.ਆਰ.ਪੀ ਨੇ ਟਾਟਾ ਮੂਰੀ ਟਰੇਨ ਰਾਹੀਂ ਇਲਾਹਾਬਾਦ ਤੋਂ ਲੁਧਿਆਣਾ ਅਤੇ ਅੰਮ੍ਰਿਤਸਰ ਆ ਰਹੇ ਇੱਕ ਯਾਤਰੀ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ, ਜਿਸ ‘ਚ ਵਿਅਕਤੀ ਕੋਲੋਂ 2 ਕਿਲੋ ਤੋਂ ਵੱਧ ਸੋਨਾ ਬਰਾਮਦ ਹੋਇਆ। ਉਪਰੋਕਤ ਕਾਰਵਾਈ ਏ.ਐੱਸ.ਆਈ ਵਰਿੰਦਰ ਸਿੰਘ ਅਤੇ ਏ.ਐੱਸ.ਆਈ ਹਰਭਜਨ ਸਿੰਘ ਵੱਲੋਂ ਕੀਤੀ ਗਈ, ਜਿਸ ਤੋਂ ਬਾਅਦ ਜੀ.ਆਰ.ਪੀ.ਅਧਿਕਾਰੀਆਂ ਨੇ ਸੂਬੇ ਦੇ ਜੀ.ਐੱਸ.ਟੀ ਵਿਭਾਗ ਦੇ ਮੋਬਾਇਲ ਵਿੰਗ ਨੂੰ ਬੁਲਾਇਆ ਅਤੇ ਜ਼ਬਤ ਕੀਤਾ ਗਿਆ ਸੋਨਾ ਜੀ.ਐੱਸ.ਟੀ ਅਧਿਕਾਰੀਆਂ ਨੂੰ ਸੌਂਪ ਦਿੱਤਾ।

ਇਸ ਤੋਂ ਬਾਅਦ ਮੋਬਾਈਲ ਵਿੰਗ ਦੇ ਸਟੇਟ ਟੈਕਸ ਅਫ਼ਸਰ ਲਖਵੀਰ ਸਿੰਘ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਕਰਦਿਆਂ ਬਰਾਮਦ ਹੋਇਆ ਸੋਨਾ ਮੋਬਾਈਲ ਵਿੰਗ ਦੇ ਦਫ਼ਤਰ ਹਵਾਲੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗੀ ਅਧਿਕਾਰੀਆਂ ਤੋਂ ਜ਼ਬਤ ਕੀਤਾ ਗਿਆ ਸੋਨਾ ਬਿਨਾਂ ਬਿੱਲ ਤੋਂ ਮਿਲਿਆ ਹੈ। ਦੂਜੇ ਪਾਸੇ ਸੋਨਾ ਲਿਆਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments