Google search engine
Homeਦੇਸ਼ਜਾਣੋ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ ਦੇ ਫਾਇਦੇ

ਜਾਣੋ ਬੇਸਿਕ ਸੇਵਿੰਗ ਬੈਂਕ ਡਿਪਾਜ਼ਿਟ ਅਕਾਊਂਟ ਦੇ ਫਾਇਦੇ

ਦੇਸ਼: ਜਿਨ੍ਹਾਂ ਲੋਕਾਂ ਦੀ ਆਮਦਨ ਘੱਟ ਹੈ ਜਾਂ ਜੋ ਵਿੱਤੀ ਤੌਰ ‘ਤੇ ਕਮਜ਼ੋਰ ਹਨ, ਉਨ੍ਹਾਂ ਲਈ ਬੱਚਤ ਖਾਤਾ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ, ਬੀ.ਏ.ਐੱਸ.ਬੀ.ਡੀ.ਏ (B.A.S.B.D.A.)ਖਾਤੇ ਵਿੱਚ ਪੈਸੇ ਦੀ ਬਚਤ ਕਰਨਾ ਉਹਨਾਂ ਲਈ ਇੱਕ ਬਿਹਤਰ ਵਿਕਲਪ ਸਾਬਤ ਹੋਵੇਗਾ।

ਬਹੁਤ ਸਾਰੇ ਲੋਕਾਂ ਲਈ, ਬੱਚਤ ਖਾਤੇ ਨੂੰ ਚਾਲੂ ਰੱਖਣਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਸ ਲਈ ਇੱਕ ਨਿਸ਼ਚਿਤ ਘੱਟੋ-ਘੱਟ ਬਕਾਏ ਦੀ ਲੋੜ ਹੁੰਦੀ ਹੈ। ਘੱਟ ਤਨਖਾਹ ਵਾਲੇ ਜਾਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਲਈ ਇਸ ਲੋੜ ਨੂੰ ਲਗਾਤਾਰ ਪੂਰਾ ਕਰਨਾ ਸੰਭਵ ਨਹੀਂ ਹੈ। ਇਸ ਲਈ ਭਾਰਤੀ ਰਿਜ਼ਰਵ ਬੈਂਕ ਬੀ.ਏ.ਐੱਸ.ਬੀ.ਡੀ.ਏ ਯਾਨੀ ਬੇਸਿਕ ਸੇਵਿੰਗਜ਼ ਬੈਂਕ (Basic Savings bank) ਡਿਪਾਜ਼ਿਟ ਖਾਤਾ ਲੈ ਕੇ ਆਇਆ ਹੈ। ਘੱਟ ਆਮਦਨੀ ਵਾਲਾ ਵਿਅਕਤੀ ਆਪਣੀ ਕਮਾਈ ਦੇ ਪੈਸੇ ਜਮ੍ਹਾ ਕਰਨ ਲਈ ਇੱਕ ਸੁਰੱਖਿਅਤ ਜਗ੍ਹਾ ਚਾਹੁੰਦਾ ਹੈ ਅਤੇ ਉਸ ਥਾਂ ਲਈ ਇਸ ਬਚਤ ਖਾਤੇ ਦੀ ਮਦਦ ਲੈ ਸਕਦੇ ਹਾਂ।

ਕੀ ਹੈ ਬੀ.ਏ.ਐੱਸ.ਬੀ.ਡੀ.ਏ

ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਖਾਤਾ ਜਾਂ ਬੀ.ਏ.ਐੱਸ.ਬੀ.ਡੀ.ਏ ਇੱਕ ਅਜਿਹਾ ਬਚਤ ਖਾਤਾ ਹੈ ਜਿਸ ਵਿੱਚ ਕੋਈ ਘੱਟੋ-ਘੱਟ ਬਕਾਏ ਦੀ ਲੋੜ ਨਹੀਂ ਹੈ। ਪਰ ਇਸ (ਨੋ-ਫ੍ਰਿਲਜ਼ ਜ਼ੀਰੋ ਬੈਲੇਂਸ) ਖਾਤੇ ਵਿੱਚ ਵੱਧ ਤੋਂ ਵੱਧ ਰਕਮ 50 ਹਜ਼ਾਰ ਰੁਪਏ ਅਤੇ ਇਸ ਖਾਤੇ ਵਿੱਚ 1 ਸਾਲ ਵਿੱਚ ਕੁੱਲ ਕਰੈਡਿਟ ਰਾਹੀਂ ਵੱਧ ਤੋਂ ਵੱਧ ਸੀਮਾ 1 ਲੱਖ ਰੁਪਏ ਹੈ। ਨਾਲ ਹੀ, ਬਿਨਾਂ ਕਿਸੇ ਫੀਸ ਦੇ ਮਹੀਨੇ ਵਿੱਚ ਸਿਰਫ 4 ਵਾਰ ਇਨ੍ਹਾਂ ਖਾਤਿਆਂ ਤੋਂ ਪੈਸੇ ਕਢਵਾਏ ਜਾ ਸਕਦੇ ਹਨ,ਉਸ ਤੋਂ ਬਾਅਦ ਇੱਕ ਨਿਸ਼ਚਿਤ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ, ਇੱਕ ਮਹੀਨੇ ਵਿੱਚ ਨਕਦ ਕਢਵਾਉਣ ਅਤੇ ਟ੍ਰਾਂਸਫਰ ਕਰਨ ਦੀ ਰਕਮ 10,000 ਰੁਪਏ ਤੈਅ ਕੀਤੀ ਗਈ ਹੈ। ਜੇਕਰ ਇਹ ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ ਹਨ, ਤਾਂ ਬੈਂਕ ਇਸਨੂੰ ਨਿਯਮਤ ਬਚਤ ਖਾਤੇ ਵਿੱਚ ਬਦਲ ਸਕਦਾ ਹੈ।

ਸਭ ਤੋਂ ਚੰਗੀ ਗੱਲ ਇਹ ਹੈ ਕਿ ਕੋਈ ਵੀ ਭਾਰਤੀ ਨਾਗਰਿਕ ਬੀ.ਏ.ਐੱਸ.ਬੀ.ਡੀ.ਏ ਖਾਤਾ ਖੁਲਵਾ ਸਕਦਾ ਹੈ। ਇਸ ਦੇ ਲਈ ਉਮਰ ਜਾਂ ਪੈਸੇ ਦੀ ਕੋਈ ਪਾਬੰਦੀ ਨਹੀਂ ਹੈ। ਇਹ ਖਾਤਾ ਸਿੰਗਲ ਜਾਂ ਸਾਂਝਾ ਖੋਲ੍ਹਿਆ ਜਾ ਸਕਦਾ ਹੈ। ਪਰ ਇਸ ਦੇ ਨਾਲ ਕੁਝ ਨਿਯਮ ਅਤੇ ਸ਼ਰਤਾਂ ਹਨ। ਹਾਲਾਂਕਿ, ਨਿਯਮ ਅਤੇ ਸ਼ਰਤਾਂ ਹਰ ਬੈਂਕ ਵਿੱਚ ਵੱਖੋ-ਵੱਖਰੀਆਂ ਹੋ ਸਕਦੀਆਂ ਹਨ।

ਇਸ ਦੇ ਕੁਝ ਨਿਯਮ ਵੀ ਹਨ

  • ਸਿਰਫ਼ ਇੱਕ ਬੀ.ਏ.ਐੱਸ.ਬੀ.ਡੀ.ਏ ਖਾਤਾ ਖੋਲ੍ਹਿਆ ਜਾ ਸਕਦਾ ਹੈ। ਇੱਕ ਵਿਅਕਤੀ ਇੱਕ ਬੈਂਕ ਵਿੱਚ ਸਿਰਫ਼ ਇੱਕ ਹੀ ਬੀ.ਏ.ਐੱਸ.ਬੀ.ਡੀ.ਏ ਖਾਤਾ ਰੱਖ ਸਕਦਾ ਹੈ। ਖਾਤਾ ਖੋਲ੍ਹਣ ਵਾਲੇ ਵਿਅਕਤੀ ਨੂੰ ਇਸ ਦੇ ਲਈ ਹਲਫਨਾਮਾ ਵੀ ਦੇਣਾ ਹੋਵੇਗਾ।
  • ਬੀ.ਏ.ਐੱਸ.ਬੀ.ਡੀ.ਏ.ਏ ਖਾਤਾ ਧਾਰਕ ਕਿਸੇ ਬੈਂਕ ਵਿੱਚ ਕੋਈ ਹੋਰ ਬਚਤ ਖਾਤਾ ਖੋਲ੍ਹਣ ਦੇ ਯੋਗ ਨਹੀਂ ਹੈ। ਜੇਕਰ ਕਿਸੇ ਗਾਹਕ ਦਾ ਉਸ ਬੈਂਕ ਵਿੱਚ ਕੋਈ ਹੋਰ ਬਚਤ ਖਾਤਾ ਹੈ, ਤਾਂ ਉਸਨੂੰ ਬੀ.ਏ.ਐੱਸ.ਬੀ.ਡੀ.ਏ ਦੇ ਖੁੱਲਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਇਸਨੂੰ ਬੰਦ ਕਰਨਾ ਹੋਵੇਗਾ
  • ਕੋਈ ਅਧਿਕਾਰਤ ਦਸਤਾਵੇਜ਼ ਨਾ ਹੋਣ ‘ਤੇ ਵੀ ਖਾਤਾ ਖੋਲ੍ਹਿਆ ਜਾ ਸਕਦਾ ਹੈ, ਪਰ ਕੇਵਾਈਸੀ ਪ੍ਰਕਿਿਰਆ ਨੂੰ ਇੱਕ ਸਾਲ ਦੇ ਅੰਦਰ ਪੂਰਾ ਕਰਨਾ ਹੋਵੇਗਾ।
  • ਕੇਵਾਈਸੀ ਲਈ ਆਧਾਰ ਕਾਰਡ ਬਣਵਾਓ। ਭਾਵੇਂ ਕੇਵਾਈਸੀ ਲਈ ਕੋਈ ਦਸਤਾਵੇਜ਼ ਨਹੀਂ ਹੈ, ਖਾਤਾ ਫੋਟੋ ਅਤੇ ਫਾਰਮ ਵਿੱਚ ਲਿਖੇ ਵੇਰਵਿਆਂ ਦੇ ਅਧਾਰ ‘ਤੇ ਖੋਲ੍ਹਿਆ ਜਾਂਦਾ ਹੈ। ਪਰ ਉਸਨੂੰ ਇੱਕ ਸਾਲ ਦੇ ਅੰਦਰ ਕੇਵਾਈਸੀ ਕਰਵਾਉਣ ਦੀ ਲੋੜ ਹੈ।
  • ਦਸਤਾਵੇਜ਼ ਬਣਾ ਕੇ ਜਮ੍ਹਾਂ ਕਰਵਾਉਣੇ ਪੈਂਦੇ ਹਨ। ਜੇਕਰ ਕੋਈ ਬਜ਼ੁਰਗ ਵਿਅਕਤੀ ਦਸਤਖਤ ਨਹੀਂ ਕਰ ਸਕਦਾ ਤਾਂ ਉਹ ਫੋਟੋ ਅਤੇ ਅੰਗੂਠੇ ਦੇ ਨਿਸ਼ਾਨ ਦੇ ਆਧਾਰ ‘ਤੇ ਲੈਣ-ਦੇਣ ਕਰ ਸਕਦਾ ਹੈ। ਖਾਤਾ ਖੋਲ੍ਹਣ ਲਈ ਕੋਈ ਗਾਰੰਟੀ ਦੀ ਲੋੜ ਨਹੀਂ ਹੈ, ਪਰ ਖਾਤਾ ਖੋਲ੍ਹਣ ਸਮੇਂ ਗਵਾਹ ਦੀ ਮੌਜੂਦਗੀ ਜ਼ਰੂਰੀ ਹੈ।
  • ਨਿੱਜੀ ਪਾਸਪੋਰਟ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਨਰੇਗਾ ਕਾਰਡ, ਰਾਸ਼ਟਰੀ ਜਨਸੰਖਿਆ ਰਜਿਸਟਰ ਦੁਆਰਾ ਜਾਰੀ ਕੀਤੇ ਗਏ ਪੱਤਰ ਜਿਸ ਵਿੱਚ ਕੇਵਾਈਸੀ ਲਈ ਕੀਤੇ ਗਏ ਨਾਮ ਅਤੇ ਪਤੇ ਦੇ ਵੇਰਵੇ ਆਦਿ ਉਪਲਬਧ ਹਨ ਵਰਗੇ ਦਸਤਾਵੇਜ਼ ਪ੍ਰਾਪਤ ਕਰੋ।

ਸੁਰੱਖਿਅਤ ਲੈਣ-ਦੇਣ

ਬੀਏਐੱਸਬੀਡੀਏ ਖਾਤਾ ਦੂਜੇ ਖਾਤਿਆਂ ਵਾਂਗ ਕੰਮ ਕਰਦਾ ਹੈ। ਤੁਸੀਂ ਏਟੀਐੱਮ,ਯੂਪੀਆਈ ਚੈੱਕ ਆਦਿ ਦੀ ਵਰਤੋਂ ਕਰਕੇ ਪੈਸੇ ਕਢਵਾ ਸਕਦੇ ਹੋ। ਪਰ ਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ 50 ਹਜ਼ਾਰ ਰੁਪਏ ਤੋਂ ਵੱਧ ਦੇ ਚੈੱਕਾਂ ਲਈ ‘ਪਾਜ਼ਿਿਟਵ ਪੇ ਸਿਸਟਮ’ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਚੈੱਕ ਖਿੱਚਣ ਵਾਲਾ ਵਿਅਕਤੀ ਉਸ ਚੈੱਕ ਦੀ ਜਾਣਕਾਰੀ ਪਹਿਲਾਂ ਹੀ ਇਲੈਕਟ੍ਰਾਨਿਕ ਰੂਪ ਵਿੱਚ ਬੈਂਕ ਨੂੰ ਦਿੰਦਾ ਹੈ। ਕਿਹਾ ਜਾ ਸਕਦਾ ਹੈ ਕਿ ਇਸ ‘ਚ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments