ਸਪੋਰਟਸ ਡੈਸਕ: ਆਈਸੀਸੀ ਵਨਡੇ ਵਿਸ਼ਵ ਕੱਪ 2023 ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਹੁਣ ਇਹ ਲਗਭਗ ਤੈਅ ਹੋ ਗਿਆ ਹੈ ਕਿ ਸੈਮੀਫਾਈਨਲ ‘ਚ ਕਿਹੜੀਆਂ 4 ਟੀਮਾਂ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਹੁਣ ਤੱਕ 3 ਟੀਮਾਂ ਨੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ਹੈ। ਹੁਣ ਸਿਰਫ਼ ਚੌਥੀ ਟੀਮ ਦਾ ਇੰਤਜ਼ਾਰ ਹੈ। ਹਾਲਾਂਕਿ ਉਹ ਟੀਮ ਕੌਣ ਹੋਵੇਗੀ, ਇਸ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ। ਆਓ ਜਾਣੋ ਸੈਮੀਫਾਈਨਲ ਮੈਚ ਕਦੋਂ ਅਤੇ ਕਿਸ ਦੇ ਵਿਚਕਾਰ ਹੋਣ ਜਾ ਰਹੇ ਹਨ।
ਸੈਮੀਫਾਈਨਲ ‘ਚ ਪਹੁੰਚੀਆ ਇਹ 3 ਟੀਮਾਂ
ਸਭ ਤੋਂ ਪਹਿਲਾਂ ਭਾਰਤ ਨੇ ਲਗਾਤਾਰ 8 ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ ਅਤੇ ਹੁਣ ਆਸਟ੍ਰੇਲੀਆ ਨੇ ਵੀ ਟੂਰਨਾਮੈਂਟ ਦੇ 39ਵੇਂ ਮੈਚ ‘ਚ ਅਫਗਾਨਿਸਤਾਨ ਖ਼ਿਲਾਫ਼ ਰੋਮਾਂਚਕ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਫਾਈਨਲ ਟੀਮ ਦਾ ਨਾਂ ਅਜੇ ਤੈਅ ਹੋਣਾ ਬਾਕੀ ਹੈ।
ਸੈਮੀਫਾਈਨਲ ‘ਚ ਪਹੁੰਚਣ ਲਈ ਪਾਕਿਸਤਾਨ, ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੈ। ਇਨ੍ਹਾਂ ਤਿੰਨਾਂ ਟੀਮਾਂ ਦੇ 1-1 ਮੈਚ ਬਾਕੀ ਹਨ।ਤਿੰਨਾਂ ਟੀਮਾਂ ਦੇ 8-8 ਅੰਕ ਬਾਕੀ ਹਨ। ਜੇਕਰ ਨਿਊਜ਼ੀਲੈਂਡ ਦੀ ਟੀਮ ਸ਼੍ਰੀਲੰਕਾ ਨੂੰ ਹਰਾਉਂਦੀ ਹੈ ਤਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਸ਼ਵ ਕੱਪ ਤੋਂ ਬਾਹਰ ਹੋ ਜਾਣਗੇ। ਜੇਕਰ ਨਿਊਜ਼ੀਲੈਂਡ ਹਾਰਦਾ ਹੈ ਤਾਂ ਪਾਕਿਸਤਾਨ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚ ਜਾਵੇਗਾ। ਫਿਰ ਸੈਮੀਫਾਈਨਲ ‘ਚ ਪਾਕਿਸਤਾਨ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਅਫਗਾਨਿਸਤਾਨ ਤਾਂ ਹੀ ਸੈਮੀਫਾਈਨਲ ‘ਚ ਪਹੰੁਚੇਗਾ ਜੇਕਰ ਨਿਊਜ਼ੀਲੈਂਡ ਅਤੇ ਪਾਕਿਸਤਾਨ ਆਪਣੇ ਮੈਚ ਹਾਰ ਜਾਂਦੇ ਹਨ ਅਤੇ ਉਹ ਦੱਖਣੀ ਅਫਰੀਕਾ ਨੂੰ ਹਰਾਉਂਦੇ ਹਨ।
ਸੈਮੀਫਾਈਨਲ ਮੈਚਾਂ ਦੀ ਮਿਤੀ
ਪਹਿਲਾ ਸੈਮੀਫਾਈਨਲ – ਮਿਤੀ 15 ਨਵੰਬਰ, ਵਾਨਖੇੜੇ ਸਟੇਡੀਅਮ (ਭਾਰਤ ਬਨਾਮ ਨਿਊਜ਼ੀਲੈਂਡ ਜਾਂ ਪਾਕਿਸਤਾਨ)
ਦੂਜਾ ਸੈਮੀਫਾਈਨਲ – ਮਿਤੀ 16 ਨਵੰਬਰ, ਈਡਨ ਗਾਰਡਨ (ਦੱਖਣੀ ਅਫਰੀਕਾ ਬਨਾਮ ਆਸਟ੍ਰੇਲੀਆ)
ਦੋਵੇਂ ਸੈਮੀਫਾਈਨਲ ਮੁਕਾਬਲੇ ਦੁਪਹਿਰ 2 ਵਜੇ ਸ਼ੁਰੂ ਹੋਣਗੇ।