Saturday, May 4, 2024
Google search engine
Homeਦੇਸ਼ਐਡਵਾਂਸ ਬੁਕਿੰਗ 'ਚ ਹੀ ਸਲਮਾਨ ਦੀ' ਟਾਈਗਰ 3' ਨੇ ਕੀਤੀ ਚੰਗੀ ਕਮਾਈ

ਐਡਵਾਂਸ ਬੁਕਿੰਗ ‘ਚ ਹੀ ਸਲਮਾਨ ਦੀ’ ਟਾਈਗਰ 3′ ਨੇ ਕੀਤੀ ਚੰਗੀ ਕਮਾਈ

ਮੁੰਬਈ: ਸਲਮਾਨ ਖਾਨ (Salman khan) ਦੀ ਫਿਲਮ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਵਾਰ ਉਹ ਅਜਿਹੀ ਫਿਲਮ ਲੈ ਕੇ ਆਉਂਦੇ ਹਨ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ ਹੋ ਜਾਂਦੇ ਹਨ। ਇਸ ਦੀਵਾਲੀ ‘ਤੇ ਸਲਮਾਨ ਖਾਨ ‘ਟਾਈਗਰ 3’ (Tiger 3) ਲੈ ਕੇ ਆ ਰਹੇ ਹਨ। ਜਿਸ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਦੀਵਾਲੀ ‘ਤੇ ਸਲਮਾਨ ਟ੍ਰੀਟ ਦੇਣ ਵਾਲੇ ਹਨ। ਫਿਲਮ ‘ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ (Katrina kaif)ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਐਡਵਾਂਸ ਬੁਕਿੰਗ 5 ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਟ੍ਰੇਲਰ ‘ਚ ਪ੍ਰਸ਼ੰਸਕਾਂ ਨੂੰ ਫਿਲਮ ਦੀ ਝਲਕ ਮਿਲ ਗਈ ਹੈ ਜੋ ਕਿ ਹੁਣ ਤੱਕ ਚੰਗਾ ਕਲੈਕਸ਼ਨ ਕਰ ਚੁੱਕੀ ਹੈ।ਫਿਲਮ ਨੇ ਆਪਣੀ ਐਡਵਾਂਸ ਬੁਕਿੰਗ ਤੋਂ ਹੀ ਹੁਣ ਤੱਕ ਲਗਭਗ 10 ਕਰੋੜ ਰੁਪਏ ਕਮਾ ਲਏ ਹਨ।ਹੁਣ ਬੱਸ ਇਸ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ। ਇਹ ਫਿਲਮ 12 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।

24 ਘੰਟੇ ਚੱਲਣਗੇ ਇਸਦੇ ਸ਼ੋਅ
ਸਲਮਾਨ ਖਾਨ ਦੀ ਟਾਈਗਰ 3 ਦੀ ਖਾਸ ਗੱਲ ਇਹ ਹੈ ਕਿ ਇਸ ਦੇ ਸ਼ੋਅ 24 ਘੰਟੇ ਹੋਣ ਵਾਲੇ ਹਨ। ਟਾਈਗਰ 3 ਦਾ ਸ਼ੋਅ ਦੁਪਹਿਰ 2 ਵਜੇ ਅਹਿਮਦਾਬਾਦ ਦੇ ਇੱਕ ਥੀਏਟਰ ਵਿੱਚ ਹੋਣ ਜਾ ਰਿਹਾ ਹੈ। ਇੰਟਰਨੈਸ਼ਨਲ ਦੀ ਗੱਲ ਕਰੀਏ ਤਾਂ ‘ਟਾਈਗਰ 3 ‘ਦਾ ਸ਼ੋਅ ਮਿਡਲ ਈਸਟ ‘ਚ ਦੁਪਹਿਰ 12:05 ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅਜ਼ ਨੂੰ ਦੇਖ ਕੇ ਲੱਗਦਾ ਹੈ ਇਸ ਤੇ ਦੀਵਾਲੀ ਦੀਆਂ ਛੁੱਟੀਆਂ ਦਾ ਕੋਈ ਅਸਰ ਨਹੀਂ ਹੋਣ ਵਾਲਾ ਹੈ।

‘ਟਾਈਗਰ 3 ‘ ਦੀ ਗੱਲ ਕਰੀਏ ਤਾਂ ਇਸ ਨੂੰ ਮਨੀਸ਼ ਸ਼ਰਮਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ‘ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਨਾਲ ਇਮਰਾਨ ਹਾਸ਼ਮੀ(Imran haskmi) ਨਜ਼ਰ ਆਉਣ ਵਾਲੇ ਹਨ। ਫਿਲਮ ‘ਚ ਇਮਰਾਨ ਹਾਸ਼ਮੀ ਦਾ ਨੈਗੇਟਿਵ ਰੋਲ ਹੈ। ਸਲਮਾਨ ਖਾਨ ਅਤੇ ਇਮਰਾਨ ਹਾਸ਼ਮੀ ਦੇ ਜ਼ਬਰਦਸਤ ਐਕਸ਼ਨ ਸੀਨ ਹਨ। ਟਾਈਗਰ 3 ‘ਚ ਸ਼ਾਹਰੁਖ ਖਾਨ(Shahrukh khan) ਪਠਾਨ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments