Home ਪੰਜਾਬ ਮਾਨਸਾ: ਬਾਰਾਤ ਦੇ ਆਉਣ ਤੋਂ ਪਹਿਲਾਂ ਡਿੱਗੀ ਮੈਰਿਜ ਪੈਲੇਸ ਦੀ ਛੱਤ

ਮਾਨਸਾ: ਬਾਰਾਤ ਦੇ ਆਉਣ ਤੋਂ ਪਹਿਲਾਂ ਡਿੱਗੀ ਮੈਰਿਜ ਪੈਲੇਸ ਦੀ ਛੱਤ

0

ਮਾਨਸਾ: ਪੰਜਾਬ ਦੇ ਮਾਨਸਾ ਜ਼ਿਲ੍ਹੇ (Mansa district) ਵਿੱਚ ਸੋਮਵਾਰ ਯਾਨੀ ਅੱਜ ਸਵੇਰੇ ਉਸ ਸਮੇਂ ਭਗਦੜ ਮੱਚ ਗਈ ਜਦੋਂ ਮੈਰਿਜ ਪੈਲੇਸ ਦੀ ਛੱਤ ਅਚਾਨਕ ਡਿੱਗ ਗਈ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਅਨੁਸਾਰ ਬਰਨਾਲਾ ਰੋਡ ‘ਤੇ ਸਥਿਤ ਮਧੁਰ ਮਿਲਨ ਪੈਲੇਸ (Madhur Milan Palace) ‘ਚ ਅੱਜ ਵਿਆਹ ਸਮਾਗਮ ਸੀ। ਕੁਝ ਸਮੇਂ ਤੱਕ ਬਾਰਾਤ ਨੇ ਆਉਣਾ ਸੀ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੌਜੂਦ ਕਰੀਬ 100 ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਬਾਰਾਤ ਦੇ ਸਵਾਗਤ ਦੀ ਤਿਆਰੀ ਕਰ ਰਹੇ ਸਨ ਤਾਂ ਪੈਲੇਸ ਦੇ ਦੋਵੇਂ ਪਾਸੇ ਦੀਆਂ ਕੰਧਾਂ ਡਿੱਗ ਗਈਆਂ। ਪਰਿਵਾਰ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਜੇਕਰ ਕੁਝ ਘੰਟਿਆਂ ਬਾਅਦ ਹਾਦਸਾ ਵਾਪਰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version