Home ਸੰਸਾਰ ਏਅਰ ਇੰਡੀਆ ਨੇ ਤੇਲ ਅਵੀਵ ਲਈ 30 ਨਵੰਬਰ ਤੱਕ ਉਡਾਣਾਂ ਕੀਤੀਆਂ ਮੁਅੱਤਲ

ਏਅਰ ਇੰਡੀਆ ਨੇ ਤੇਲ ਅਵੀਵ ਲਈ 30 ਨਵੰਬਰ ਤੱਕ ਉਡਾਣਾਂ ਕੀਤੀਆਂ ਮੁਅੱਤਲ

0

ਤੇਲ ਅਵੀਵ: ਇਜ਼ਰਾਈਲ (Israel) ਅਤੇ ਕੱਟੜਪੰਥੀ ਸੰਗਠਨ ਹਮਾਸ ਵਿਚਾਲੇ ਚੱਲ ਰਹੇ ਸੰਘਰਸ਼ ਦੇ ਵਿਚਕਾਰ ਏਅਰਲਾਈਨ ਏਅਰ ਇੰਡੀਆ (Air India) ਨੇ 30 ਨਵੰਬਰ ਤੱਕ ਭਾਰਤ ਤੋਂ ਤੇਲ ਅਵੀਵ (Tel Aviv) ਲਈ ਆਪਣੀਆਂ ਨਿਰਧਾਰਤ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਕੰਪਨੀ ਨੇ 7 ਅਕਤੂਬਰ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾਣ ਵਾਲੀ ਜਾਂ  ਇੱਥੋਂ ਆਉਣ ਵਾਲੀਆਂ ਉਡਾਣਾਂ ਨਹੀਂ ਚਲਾਈਆਂ ਹਨ।

ਕੰਪਨੀ ਦੇ ਬੁਲਾਰੇ ਨੇ ਐਤਵਾਰ ਨੂੰ ਕਿਹਾ ਕਿ ਤੇਲ ਅਵੀਵ ਲਈ ਉਡਾਣਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਆਮ ਤੌਰ ‘ਤੇ ਦਿੱਲੀ ਤੋਂ ਤੇਲ ਅਵੀਵ ਲਈ ਹਫ਼ਤੇ ਵਿੱਚ ਪੰਜ ਉਡਾਣਾਂ ਚਲਾਉਂਦੀ ਹੈ। ਇਹ ਉਡਾਣਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਨ। ਪਿਛਲੇ ਮਹੀਨੇ, ਏਅਰਲਾਈਨ ਨੇ ਇਜ਼ਰਾਈਲ ਅਤੇ ਹਮਾਸ ਦਰਮਿਆਨ ਵਧਦੇ ਸੰਘਰਸ਼ ਦੇ ਮੱਦੇਨਜ਼ਰ ਉਥੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਦੇ ‘ਆਪ੍ਰੇਸ਼ਨ ਅਜੇ’ ਦੇ ਹਿੱਸੇ ਵਜੋਂ ਦਿੱਲੀ ਤੋਂ ਤੇਲ ਅਵੀਵ ਲਈ ਕੁਝ ਉਡਾਣਾਂ ਦਾ ਸੰਚਾਲਨ ਕੀਤਾ ਸੀ।

ਇਜ਼ਰਾਈਲ ਦਾ ਸ਼ਰਨਾਰਥੀ ਕੈਂਪ ‘ਤੇ ਹਮਲਾ, 40 ਦੀ ਮੌਤ
ਗਾਜ਼ਾ ਪੱਟੀ ‘ਚ ਸਥਿਤ ਸ਼ਰਨਾਰਥੀ ਕੈਂਪ ‘ਤੇ ਇਜ਼ਰਾਇਲੀ ਫੌਜ ਦੇ ਹਮਲੇ ‘ਚ 40 ਲੋਕ ਮਾਰੇ ਗਏ ਹਨ। ਇਹ ਹਮਲਾ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਉਸ ਸਮੇਂ ਹੋਇਆ ਜਦੋਂ ਕੈਂਪ ‘ਚ ਜ਼ਿਆਦਾਤਰ ਸ਼ਰਨਾਰਥੀ ਸੁੱਤੇ ਹੋਏ ਸਨ। ਇੱਕ ਹੋਰ ਹਮਲੇ ਵਿੱਚ ਗਾਜ਼ਾ ਵਿੱਚ ਇੱਕੋ ਪਰਿਵਾਰ ਦੇ 21 ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ। ਸੰਵੇਦਨਸ਼ੀਲ ਥਾਵਾਂ ‘ਤੇ ਇਜ਼ਰਾਇਲੀ ਫੌਜ ਦੇ ਹਮਲਿਆਂ ਤੋਂ ਪਰੇਸ਼ਾਨ ਅਰਬ ਦੇਸ਼ਾਂ ਨੇ ਇਕ ਵਾਰ ਫਿਰ ਗਾਜ਼ਾ ‘ਚ ਜੰਗਬੰਦੀ ਦੀ ਮੰਗ ਕੀਤੀ ਹੈ। ਪਰ, ਇਜ਼ਰਾਈਲ ਅਤੇ ਅਮਰੀਕਾ ਨੇ ਇਸ ਮੰਗ ਨੂੰ ਠੁਕਰਾ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version