Tuesday, May 14, 2024
Google search engine
Homeਸੰਸਾਰਨਿੱਝਰ ਕਤਲ ਕੇਸ : ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਨੂੰ ਕੀਤਾ ਇਹ...

ਨਿੱਝਰ ਕਤਲ ਕੇਸ : ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਨੂੰ ਕੀਤਾ ਇਹ ਸਵਾਲ

ਓਟਾਵਾ – ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ (High Commissioner Sanjay Kumar Verma) ਨੇ ਕੈਨੇਡਾ ਨੇ ਭਾਰਤ ‘ਤੇ ਸਤੰਬਰ ‘ਚ ਵੈਨਕੂਵਰ ਦੇ ਉਪਨਗਰ ‘ਚ ਕੈਨੇਡੀਅਨ ਨਾਗਰਿਕ ਨਿੱਝਰ, ਜਿਸ ਨੂੰ ਭਾਰਤ ਨੇ ਅੱਤਵਾਦੀ ਕਰਾਰ ਦਿੱਤਾ ਸੀ, ਦੇ ਕਤਲ ਨਾਲ ਸਬੰਧ ਹੋਣ ਦਾ ਦੋਸ਼ ਲਗਾਇਆ ਸੀ। ਨਵੀਂ ਦਿੱਲੀ ਵੱਲੋਂ ਇਸ ਮੁੱਦੇ ‘ਤੇ ਤਣਾਅ ਦੇ ਚੱਲਦਿਆਂ ਕੂਟਨੀਤਕ ਮੌਜੂਦਗੀ ਵਿੱਚ ਸਮਾਨਤਾ ਦਾ ਹਵਾਲਾ ਦਿੰਦੇ ਹੋਏ ਓਟਾਵਾ ਨੂੰ ਆਪਣੇ ਸਟਾਫ ਨੂੰ ਘਟਾਉਣ ਲਈ ਕਹਿਣ ਤੋਂ ਬਾਅਦ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ।

ਹਾਈ ਕਮਿਸ਼ਨਰ ਵਰਮਾ ਨੇ ਕਿਹਾ ਕਿ ਜੂਨ ਵਿੱਚ ਸਰੀ ਵਿੱਚ ਹਰਦੀਪ ਸਿੰਘ ਨਿੱਝਰ (Hardeep Singh Nijhar) ਦੇ ਕਤਲ ਦੀ ਕੈਨੇਡੀਅਨ ਪੁਲਸ ਦੀ ਜਾਂਚ ਨੂੰ ਇੱਕ ਉੱਚ ਪੱਧਰੀ ਕੈਨੇਡੀਅਨ ਅਧਿਕਾਰੀ ਦੇ ਜਨਤਕ ਬਿਆਨਾਂ ਨਾਲ ਨੁਕਸਾਨ ਪਹੁੰਚਿਆ ਹੈ। ਵਰਮਾ ਨੇ ਜ਼ੋਰ ਦੇ ਕੇ ਕਿਹਾ ਕਿ ‘ਇਸ ਮਾਮਲੇ ਵਿੱਚ ਸਾਨੂੰ ਜਾਂਚ ਵਿੱਚ ਮਦਦ ਕਰਨ ਲਈ ਕੋਈ ਖਾਸ ਜਾਂ ਢੁੱਕਵੀਂ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ।’ ਜਦੋਂ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ’ਤੇ ਇਹ ਦੋਸ਼ ਲਾਏ ਹਨ, ਭਾਰਤ ਨੇ ਇਨ੍ਹਾਂ ਦਾਅਵਿਆਂ ਦਾ ਸਖ਼ਤੀ ਨਾਲ ਖੰਡਨ ਕੀਤਾ ਹੈ। ਉਨ੍ਹਾਂ ਕੈਨੇਡਾ ਨੂੰ ਦੇਸ਼ ਅੰਦਰ ਭਾਰਤ ਵਿਰੋਧੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਕਿਹਾ ਹੈ।

ਸਬੂਤ ਪੇਸ਼ ਕਰਨ ਦੀ ਕੀਤੀ ਮੰਗ
ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ, ‘ਸਬੂਤ ਕਿੱਥੇ ਹਨ? ਜਾਂਚ ਦਾ ਸਿੱਟਾ ਕਿੱਥੇ ਹੈ? ਮੈਂ ਇੱਕ ਕਦਮ ਹੋਰ ਅੱਗੇ ਜਾ ਕੇ ਕਹਾਂਗਾ ਕਿ ਜਾਂਚ ਪਹਿਲਾਂ ਹੀ ਦਾਗੀ ਹੋ ਚੁੱਕੀ ਹੈ। ਉੱਚ ਪੱਧਰ ‘ਤੇ ਕਿਸੇ ਵੱਲੋਂ ਇਹ ਕਹਿਣ ਲਈ ਹਦਾਇਤ ਕੀਤੀ ਗਈ ਹੈ ਕਿ ਇਸ ਪਿੱਛੇ ਭਾਰਤ ਜਾਂ ਭਾਰਤੀ ਏਜੰਟ ਹਨ।” ਹਾਈ ਕਮਿਸ਼ਨਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਅਤੇ ਦੇਸ਼ ਵਿਚ ਹੋਰ ਭਾਰਤੀ ਡਿਪਲੋਮੈਟਿਕ ਸਟਾਫ ਲਈ ਸੁਰੱਖਿਆ ਖਤਰੇ ਪੈਦਾ ਹੋ ਗਏ ਹਨ। ਉਨ੍ਹਾਂ ਅਤੇ ਵੈਨਕੂਵਰ ਅਤੇ ਟੋਰਾਂਟੋ ਵਿੱਚ ਭਾਰਤੀ ਕੌਂਸਲ ਜਨਰਲ ‘ਤੇ ਹਮਲਾ ਕਰਨ ਵਾਲੇ ਪੋਸਟਰਾਂ ਦੀਆਂ ਤਸਵੀਰਾਂ ਦਾ ਹਵਾਲਾ ਦਿੰਦੇ ਹੋਏ ਵਰਮਾ ਨੇ ਕੈਨੇਡੀਅਨ ਅਖਬਾਰ ਨੂੰ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਨਫ਼ਰਤ ਭਰਿਆ ਭਾਸ਼ਣ ਹੈ ਅਤੇ ਹਿੰਸਾ ਨੂੰ ਭੜਕਾਉਂਦਾ ਹੈ। ਮੈਂ ਆਪਣੀ ਸੁਰੱਖਿਆ ਬਾਰੇ ਚਿੰਤਤ ਹਾਂ। ਮੈਂ ਆਪਣੇ ਕੌਂਸਲ ਜਨਰਲਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ।

‘ਮੈਨੂੰ ਦਿਖਾਓ ਕਿ ਤੁਸੀਂ ਇਹ ਗੱਲਬਾਤ ਕਿਵੇਂ ਰਿਕਾਰਡ ਕੀਤੀ’
ਪਹਿਲਾਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਡਿਪਲੋਮੈਟਾਂ ਨੇ ਓਟਾਵਾ ਨੂੰ ਖੁਫੀਆ ਜਾਣਕਾਰੀ ਭੇਜੀ ਸੀ, ਜਿਸ ਨੂੰ ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਨੇ ਰੋਕਿਆ ਸੀ। ਵਰਮਾ ਨੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਡਿਪਲੋਮੈਟਾਂ ਵਿਚਕਾਰ ਕੋਈ ਵੀ ਗੱਲਬਾਤ ਸੁਰੱਖਿਅਤ ਹੈ ਅਤੇ ਅਦਾਲਤ ਵਿਚ ਸਬੂਤ ਵਜੋਂ ਨਹੀਂ ਵਰਤੀ ਜਾ ਸਕਦੀ ਜਾਂ ਜਨਤਕ ਤੌਰ ‘ਤੇ ਜਾਰੀ ਨਹੀਂ ਕੀਤੀ ਜਾ ਸਕਦੀ। ਵਰਮਾ ਨੇ ਕਿਹਾ, ‘ਤੁਸੀਂ ਗੈਰ-ਕਾਨੂੰਨੀ ਵਾਇਰਟੈਪ ਦੀ ਗੱਲ ਕਰ ਰਹੇ ਹੋ ਅਤੇ ਸਬੂਤਾਂ ਦੀ ਗੱਲ ਕਰ ਰਹੇ ਹੋ। ਦੋ ਡਿਪਲੋਮੈਟਾਂ ਵਿਚਕਾਰ ਗੱਲਬਾਤ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਅਧੀਨ ਸੁਰੱਖਿਅਤ ਹੈ। ਮੈਨੂੰ ਦਿਖਾਓ ਕਿ ਤੁਸੀਂ ਇਹ ਗੱਲਬਾਤ ਕਿਵੇਂ ਰਿਕਾਰਡ ਕੀਤੀ। ਮੈਨੂੰ ਦਿਖਾਓ ਕਿ ਕਿਸੇ ਨੇ ਵੀ ਆਵਾਜ਼ ਦੀ ਨਕਲ ਨਹੀਂ ਕੀਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments