Google search engine
Homeਟੈਕਨੋਲੌਜੀਇੰਸਟਾਗ੍ਰਾਮ ‘ਤੇ ਹੁਣ Reels ‘ਚ ਵੀ ਮਿਲੇਗਾ ਇਹ ਸਟੋਰੀਜ਼ ਵਾਲਾ ਫੀਚਰ

ਇੰਸਟਾਗ੍ਰਾਮ ‘ਤੇ ਹੁਣ Reels ‘ਚ ਵੀ ਮਿਲੇਗਾ ਇਹ ਸਟੋਰੀਜ਼ ਵਾਲਾ ਫੀਚਰ

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ‘ਚ ਇਕ ਨਵਾਂ ਫੀਚਰ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਜ਼ ਇੰਸਟਾਗ੍ਰਾਮ ਸਟੋਰੀਜ਼ ਦੀ ਤਰ੍ਹਾਂ ਹੀ ਰੀਲਜ਼ ‘ਚ ਵੀ ਲਿਰਿਕਸ ਨੂੰ ਇਸਤੇਮਾਲ ਕਰ ਸਕਣਗੇ। ਇੰਸਟਾਗ੍ਰਾਮ ਦੇ ਹੈੱਡ ਐਡਮ ਮੋਸੇਰੀ ਨੇ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਆਮਤੌਰ ‘ਤੇ ਇੰਸਟਾਗ੍ਰਾਮ ਰੀਲਜ਼ ‘ਚ ਕਿਸੇ ਗਾਣੇ ਦੇ ਲਿਰਿਕ ਨੂੰ ਮੈਨੁਅਲੀ ਅਪਲੋਡ ਕਰਨਾ ਪੈਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਆਟੋਮੈਟਿਕ ਲਿਰਿਕਸ ਦਾ ਆਪਸ਼ਨ ਮਿਲੇਗਾ।

ਇੰਸਟਾਗ੍ਰਾਮ ਰੀਲਜ਼ ਨੂੰ ਐਡਿਟ ਕਰਦੇ ਸਮੇਂ ਜੇਕਰ ਕਿਸੇ ਗਾਣੇ ਦੇ ਲਿਰਿਕਸ ਨੂੰ ਤੁਸੀਂ ਵੀਡੀਓ ‘ਚ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਆਉਣ ਵਾਲੇ ਆਪਸ਼ਨ ਤੋਂ ਸਿਲੈਕਟ ਕਰਕੇ ਅਪਲੋਡ ਕਰ ਸਕੇਦ ਹੋ। ਰੀਲਜ਼ ‘ਚ ਗਾਣਾ ਅਪਲੋਡ ਕਰਨ ਤੋਂ ਬਾਅਦ ਖੱਬੇ ਪਾਸੇ ਸਵਾਈਪ ਕਰਨ ‘ਤੇ ਲਿਰਿਕਸ ਦਾ ਆਪਸ਼ਨ ਮਿਲੇਗਾ, ਹਾਲਾਂਕਿ, ਸਾਰੇ ਗਾਣਿਆਂ ਦੇ ਨਾਲ ਇਹ ਆਪਸ਼ਨ ਨਹੀਂ ਮਿਲੇਗਾ। ਜਿਸ ਗਾਣੇ ਦਾ ਲਿਰਿਕਸ ਉਪਲੱਬਧ ਹੋਵੇਗਾ, ਉਸ ਦੇ ਨਾਲ ਹੀ ਇਸਦਾ ਆਪਸ਼ਨ ਵੀ ਮਿਲੇਗਾ।

ਇੰਸਟਾਗ੍ਰਾਮ ਇਕ ਹੋਰ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਜੇਕਰ ਯੂਜ਼ਰ ਚਾਹੇ ਤਾਂ ਉਸਨੂੰ ਸਿਰਫ ਵੈਰੀਫਾਈਡ ਅਕਾਊਂਟ ਦੇ ਹੀ ਪੋਸਟ ਦਿਸਣਗੇ। ਇਸ ਲਈ ਇੰਸਟਾਗ੍ਰਾਮ ਯੂਜ਼ਰਜ਼ ਤੋਂ ਫੀਡਬੈਕ ਵੀ ਲੈ ਰਿਹਾ ਹੈ। ਇਸ ਲਈ ਤਿੰਨ ਆਪਸਨ- ਫੇਵਰੇਟ, ਫਾਲੋਇੰਗ ਅਤੇ ਮੈਟਾ ਵੈਰੀਫਾਈਡ ਮਿਲਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments