Tuesday, May 21, 2024
Google search engine
Homeਪੰਜਾਬਟਰੈਕਟਰ ‘ਤੇ ਸਟੰਟ ਵਿਖਾਉਣ ਦੌਰਾਨ ਨੌਜਵਾਨ ਦੀ ਹੋਈ ਦਰਦਨਾਕ ਮੌਤ, ਦੇਖੋ ਵੀਡੀ

ਟਰੈਕਟਰ ‘ਤੇ ਸਟੰਟ ਵਿਖਾਉਣ ਦੌਰਾਨ ਨੌਜਵਾਨ ਦੀ ਹੋਈ ਦਰਦਨਾਕ ਮੌਤ, ਦੇਖੋ ਵੀਡੀ

ਫਤਿਹਗੜ੍ਹ ਚੂੜੀਆਂ: ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਪਿੰਡ ਸਾਰਚੂਰ ਵਿੱਚ ਖੇਡ ਮੇਲੇ ਦੌਰਾਨ ਟਰੈਕਟਰ (tractor) ’ਤੇ ਸਟੰਟ (stunt) ਕਰ ਰਹੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸੁਖਮਨਦੀਪ ਸਿੰਘ ਠੱਠਾ ਵਜੋਂ ਹੋਈ ਹੈ। ਜੋ ਕਿ ਖੇਡ ਮੇਲੇ ‘ਚ ਟਰੈਕਟਰ ‘ਤੇ ਸਟੰਟ ਕਰ ਰਿਹਾ ਸੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਟੰਟ ਕਰਦੇ ਸਮੇਂ ਟਰੈਕਟਰ ਹੇਠਾਂ ਆ ਗਿਆ। ਨੌਜਵਾਨ ਸੁਖਮਨਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਨੌਜਵਾਨ ਟਰੈਕਟਰ ਸਟੰਟ ਲਈ ਮਸ਼ਹੂਰ ਸੀ ਅਤੇ ਉਸ ਨੂੰ 1575 ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਇਸ ਦਰਦਨਾਕ ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈਕਿ ਕਿਵੇਂ ਨੌਜਵਾਨ ਸੁਖਮਨਦੀਪ ਪਹਿਲਾਂ ਟਰੈਕਟਰ ’ਤੇ ਖ਼ਤਰਨਾਕ ਸਟੰਟ ਕਰਦਾ ਹੈ ਅਤੇ ਫਿਰ ਚੱਲਦੇ ਟਰੈਕਟਰ ਤੋਂ ਹੇਠਾਂ ਉੱਤਰ ਜਾਂਦਾ ਹੈ, ਇਸ ਦੌਰਾਨ ਜਦੋਂ ਬੇਕਾਬੂ ਹੋਏ ਟਰੈਕਟਰ ’ਤੇ ਚੜ੍ਹ ਕੇ ਰੇਸ ਘੱਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦਾ ਪੈਰ ਥਿੜਕ ਜਾਂਦੇ ਹਨ ਅਤੇ ਉਹ ਆਪਣੇ ਹੀ ਟਰੈਕਟਰ ਹੇਠਾਂ ਆ ਜਾਂਦਾ ਹੈ। ਇਸ ਉਪਰੰਤ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments