Home ਪੰਜਾਬ ਭਰਜਾਈ ਸਾਹਮਣੇ ਜੇਠ ਨੇ ਕੀਤੀ ਇਹ ਸ਼ਰਮਨਾਕ ਹਰਕਤ

ਭਰਜਾਈ ਸਾਹਮਣੇ ਜੇਠ ਨੇ ਕੀਤੀ ਇਹ ਸ਼ਰਮਨਾਕ ਹਰਕਤ

0

ਅੰਮ੍ਰਿਤਸਰ : ਅੰਮ੍ਰਿਤਸਰ (Amritsar) ਦੇ ਮਜੀਠਾ ਰੋਡ (Majitha Road) ‘ਤੇ ਇਕ ਜੇਠ ਨੇ ਆਪਣੀ ਛੋਟੀ ਭਰਜਾਈ ਸਾਹਮਣੇ ਨੰਗਾ ਹੋ ਗਿਆ ਅਤੇ ਇਸ ਸ਼ਰਮਨਾਕ ਕਾਰੇ ਦੀ ਉਸਦੀ ਭਾਬੀ ਨੇ ਵੀਡੀਓ ਵੀ ਬਣਾ ਲਈ, ਜਿਸ ਤੋਂ ਬਾਅਦ ਹੁਣ ਉਸ ਨੇ ਇਸ ਸਬੰਧੀ ਇਨਸਾਫ਼ ਦੀ ਮੰਗ ਕੀਤੀ।

ਪੀੜਤ ਔਰਤ ਅਤੇ ਉਸ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਲੜਾਈ ਚੱਲ ਰਹੀ ਹੈ ਅਤੇ ਉਨ੍ਹਾਂ ਦਾ ਵੱਡਾ ਭਰਾ ਰਾਜਾ ਅਕਸਰ ਉਨ੍ਹਾਂ ਨਾਲ ਦੁਰਵਿਵਹਾਰ ਕਰਦਾ ਹੈ। ਪਿਛਲੇ ਮਹੀਨੇ ਵੀ ਉਹ ਘਰੋਂ ਬਾਹਰ ਆਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਅਸੀਂ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨੰਗਾ ਹੋ ਗਿਆ। ਇਸ ਦੌਰਾਨ ਪੀੜਤ ਔਰਤ ਅਤੇ ਉਸਦੇ ਪਤੀ ਨੇ ਪੁਲਿਸ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।

ਇਸ ਮਾਮਲੇ ਵਿੱਚ ਜਦੋਂ ਮੁਲਜ਼ਮ ਰਾਜਾ ਦੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਲੜਕੇ ਜਾਰਜ ਨੇ ਕਿਹਾ ਕਿ ਮੇਰਾ ਚਾਚਾ ਵਿਜੇ ਪਿਛਲੇ ਦੋ ਸਾਲਾਂ ਤੋਂ ਸਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਸਾਡੀ 8 ਗਜ਼ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਹੈ, ਜਿਸ ਨੂੰ ਲੈ ਕੇ ਇਹ ਸਾਰਾ ਵਿਵਾਦ ਚੱਲ ਰਿਹਾ ਹੈ ਅਤੇ ਇਸ ਸਬੰਧੀ ਸਾਡਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲੜਕੇ ਨੇ ਦੱਸਿਆ ਕਿ ਉਸ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਦਾ ਪਿਤਾ ਇਸ ਸਮੇਂ ਕਿੱਥੇ ਹੈ। ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version