ਇਕ ਛੋਟਾ ਜਹਾਜ਼ ਦੇ ਪਹਾੜੀਆਂ ਨਾਲ ਟਕਰਾਉਣ ਕਾਰਨ 2 ਲੋਕਾਂ ਦੀ ਮੌਤ, 1 ਵਿਅਕਤੀ ਜ਼ਖਮੀ

0
346

ਅਮਰੀਕਾ : ਅਮਰੀਕਾ (USA) ਦੇ ਉਟਾਹ ‘ਚ ਸਾਲਟ ਲੇਕ ਸਿਟੀ (Salt Lake City) ਦੇ ਦੱਖਣ ‘ਚ ਇਕ ਛੋਟਾ ਜਹਾਜ਼ ਦੇ ਪਹਾੜੀਆਂ ਨਾਲ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਉਟਾਹ ਕਾਊਂਟੀ ਸ਼ੈਰਿਫ ਦੇ ਸਾਰਜੈਂਟ ਸਪੈਂਸਰ ਕੈਨਨ ਨੇ ਦੱਸਿਆ ਕਿ ਅਣਪਛਾਤੇ ਕਾਰਨਾਂ ਕਰਕੇ ਜਹਾਜ਼ ਹਲਕੀ ਬਰਫ ਨਾਲ ਘਿਰੇ ਪਹਾੜੀ ਖੇਤਰ ‘ਚ ਦਰਖਤਾਂ ਨਾਲ ਟਕਰਾ ਗਿਆ, ਜਿਸ ਕਾਰਨ ਜਹਾਜ਼ ‘ਚ ਸਵਾਰ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਜ਼ਖਮੀ ਹੋ ਗਿਆ।

ਕੈਨਨ ਮੁਤਾਬਕ ਬਚਾਅ ਕਰਮਚਾਰੀਆਂ ਨੇ ਜ਼ਖਮੀ ਵਿਅਕਤੀ ਨੂੰ ਮਲਬੇ ‘ਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਜ਼ਖਮੀ ਵਿਅਕਤੀ ਬੋਲਣ ਅਤੇ ਤੁਰਨ-ਫਿਰਨ ਦੇ ਸਮਰੱਥ ਹੈ, ਜੋ ਕਿ ਚੰਗੀ ਨਿਸ਼ਾਨੀ ਹੈ। ਕੈਨਨ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਜਹਾਜ਼ ਕਿੱਥੋਂ ਉਡਾਣ ਭਰਿਆ ਸੀ ਅਤੇ ਕਿੱਥੇ ਜਾ ਰਿਹਾ ਸੀ। ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਵੀ ਨਹੀਂ ਹੋ ਸਕੀ ਹੈ।

LEAVE A REPLY

Please enter your comment!
Please enter your name here