ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ ਨੂੰ ਬੰਬ ਦੀ ਮਿਲੀ ਧਮਕੀ

0
139

ਗੁਜਰਾਤ : ਗੁਜਰਾਤ ਦੇ ਰਾਜਕੋਟ ਸ਼ਹਿਰ ਦੇ 10 ਵੱਡੇ ਹੋਟਲਾਂ (10 Big Hotels) ਨੂੰ ਬੰਬ ਦੀ ਧਮਕੀ (A Bomb Threat) ਮਿਲਣ ਤੋਂ ਬਾਅਦ ਸਾਰੇ ਹੋਟਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਜਿਨ੍ਹਾਂ ਹੋਟਲਾਂ ਨੂੰ ਖ਼ਤਰਾ ਹੈ, ਉਨ੍ਹਾਂ ਵਿੱਚ ਫਾਈਵ ਸਟਾਰ ਹੋਟਲ, ਇੰਪੀਰੀਅਲ ਪੈਲੇਸ, ਸਯਾਜੀ ਹੋਟਲ, ਕਾਵੇਰੀ ਭਾਭਾ, ਸੀਜ਼ਨਜ਼ ਹੋਟਲ ਅਤੇ ਗ੍ਰੈਂਡ ਰੀਜੈਂਸੀ ਸ਼ਾਮਲ ਹਨ। ਪੁਲਿਸ ਨੂੰ 12:45 ਵਜੇ ਧਮਕੀ ਭਰਿਆ ਮੇਲ ਮਿਲਿਆ, ਜਿਸ ਤੋਂ ਬਾਅਦ ਟੀਮ ਜਾਂਚ ਲਈ ਤੁਰੰਤ ਹੋਟਲ ਪਹੁੰਚੀ। ਹਾਲ ਹੀ ‘ਚ ਫਲਾਈਟਾਂ ‘ਤੇ ਵੀ ਬੰਬ ਦੀ ਧਮਕੀ ਦਿੱਤੀ ਗਈ ਸੀ ਅਤੇ ਹੁਣ ਹੋਟਲਾਂ ‘ਚ ਵੀ ਅਜਿਹੀਆਂ ਧਮਕੀਆਂ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪੁਲਿਸ ਨੇ ਕ੍ਰਾਈਮ ਬ੍ਰਾਂਚ, ਐਸ.ਓ.ਜੀ., ਐਲ.ਸੀ.ਬੀ., ਸਥਾਨਕ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਨੂੰ ਬੁਲਾਇਆ। ਸਾਰੀਆਂ ਟੀਮਾਂ ਨੇ ਹੋਟਲਾਂ ਦੀ ਤਲਾਸ਼ੀ ਲਈ ਪਰ ਹੁਣ ਤੱਕ ਕਿਸੇ ਵੀ ਹੋਟਲ ਵਿੱਚੋਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਫਿਲਹਾਲ ਪੁਲਿਸ ਇਸ ਧਮਕੀ ਭਰੇ ਮੇਲ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਤਿਉਹਾਰ ਦੌਰਾਨ ਇਸ ਤਰ੍ਹਾਂ ਦੀਆਂ ਧਮਕੀਆਂ ਕਾਰਨ ਸ਼ਹਿਰ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here