
ਵੇਰਕਾ ਕੱਚੇ ਮੁਲਾਜ਼ਮਾਂ ਵੱਲੋ ਪੰਜਾਬ ਸਰਕਾਰ ਤੇ ਮਿਲਕਫ਼ੈਡ ਚੈਅਰਮੈਨ ਦੇ ਫੂਕੇ ਪੁਤਲੇ,
18 ਤਰੀਕ ਦੇ ਸੂਬਾ ਪੱਧਰੀ ਧਰਨੇ ਨਾਲ ਹੋਵੇਗੀ ਪੂਰੇ ਪੰਜਾਬ ਵਿੱਚ ਵੇਰਕਾ ਦੀ ਸਪਲਾਈ ਪ੍ਰਭਾਵਿਤ
ਬਟਾਲਾ,13 ਅਗਸਤ (ਸੁਖਦੇਵ ਸਿੰਘ ਰੰਧਾਵਾ ਬਲਵੀਰ ਸੋਹਲ)- ਪ੍ਰਧਾਨ ਜਗਜੀਤ ਸਿੰਘ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਸੱਤਾ ਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਕੱਚੇ ਆਊਟਸੌਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ | ਮੁੱਖ ਮੰਤਰੀ ਪੰਜਾਬ ਵੱਲੋ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਠੇਕੇਦਾਰਾਂ ਅਤੇ ਕੰਪਨੀਆਂ ਵੱਲੋ ਆਊਟਸੌਰਸ ਠੇਕੇ ਮੁਲਾਜ਼ਮਾਂ ਦੀ ਕਿਰਤ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਅੰਨੀ ਲੁੱਟ ਨੂੰ ਬੰਦ ਕਰਨ ਦੇ ਝੂਠੇ ਐਲਾਨ ਕੀਤੇ ਗਏ ਸਨ।ਪਰ ਇਸ ਦੇ ਉੱਲਟ ਮਿਲਕਫ਼ੈਡ ਅਦਾਰਾ ( ਸਹਿਕਾਰਤਾ)ਮੁੱਖ ਮੰਤਰੀ ਪੰਜਾਬ ਕੋਲ ਹੋਣ ਦੇ ਬਾਵਜੂਦ ਵੀ ਮਿਲਕਫ਼ੈਡ ਵਿੱਚ ਕੰਮ ਕਰਦੇ ਵਰਕਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪੀਸਣ ਲਈ ਮਜ਼ਬੂਰ ਹਨ ਤੇ ਮਿਲਕਫ਼ੈਡ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ | ਆਊਟ ਸੌਰਸ ਵਰਕਰਾਂ ਨੂੰ ਪੱਕਾ ਕਰਨ ਦੇ ਲਈ ਆਪ ਸਰਕਾਰ ਵੱਲੋ ਆਪਣੇ ਤਿੰਨ ਸਾਲਾਂ ਦੇ ਕਾਰਜ ਵਿੱਚ ਅਜੇ ਤੱਕ ਕੋਈ ਨੀਤੀ ਨਹੀਂ ਬਣਾਈ ਗਈ ਸਗੋਂ ਇਸ ਦੇ ਉਲਟ ਮਿਲਕਫ਼ੈਡ ਵਿੱਚ ਕੰਮ ਕਰਦੇ ਵਰਕਰਾਂ ਦੀਆ ਜਾਇਜ਼ ਮੰਗਾਂ ਪੂਰੀਆ ਕਰਨ ਲਈ ਮੀਟਿੰਗ ਦੀ ਜਗ੍ਹਾ ਧਮਕਾਇਆ ਜਾ ਰਿਹਾ ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆ ਦਿੱਤੀਆ ਜਾ ਰਹੀਆ ਹਨ| ਵੇਰਕਾ ਆਊਟਸੌਰਸ ਯੂਨੀਅਨ ਵੱਲੋ ਅੱਜ ਪੰਜਾਬ ਸਰਕਾਰ ਤੇ ਮਿਲਕਫ਼ੈਡ ਚੈਅਰਮੈਨ ਦੇ ਪੁਤਲੇ ਫੂਕ ਕੇ 18 ਤਰੀਕ ਨੂੰ ਵੇਰਕਾ ਦੇ 4 ਵੱਡੇ ਪਲਾਂਟ ਅੰਮ੍ਰਿਤਸਰ,ਮੋਹਾਲੀ,ਜਲੰਧਰ,ਲੁਧਿਆਣਾ ਵਿਖੇ ਸੂਬਾ ਪੱਧਰੀ ਧਰਨੇ ਮੰਗਾ ਪੂਰੀਆ ਹੋਣ ਤੱਕ ਕੀਤੇ ਜਾਣਗੇ ਜਿਸ ਨਾਲ ਸਮੂਹ ਪਲਾਂਟ ਦੀ ਸ਼ਮੂਲੀਅਤ ਹੋਣ ਕਰਕੇ ਪੂਰੇ ਪੰਜਾਬ ਵਿੱਚ ਵੇਰਕਾ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਜਿਸ ਦੀ ਜਿੰਮੇਵਾਰੀ ਮਿਲਕਫ਼ੈਡ ਮਨੇਜ਼ਮੈਂਟ ਦੀ ਹੋਵੇਂਗੀ। ਇਸ ਮੌਕੇ ਨਵਤੇਜ ਸਿੰਘ ਜਤਿੰਦਰ ਭਨੋਟ ਗੁਰਪਾਲ ਸਿੰਘ ਹਰਚਰਨ ਸਿੰਘ ਕਲਸੀ ਬਲਜੀਤ ਸਿੰਘ ਮਨਜੀਤ ਸਿੰਘ ਜਸਵਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਭੁਪਿੰਦਰ ਸਿੰਘ ਹਰਜੀਤ ਸਿੰਘ ਸੰਦੀਪ ਸਿੰਘ ਜਸਦੇਵ ਸਿੰਘ ਮਲਕੀਤ ਸਿੰਘ ਅਮ੍ਰਿਤਪਾਲ ਸਿੰਘ ਅਰਜਿੰਦਰ ਸਿੰਘ ਨਵਦੀਪ ਸਿੰਘ ਅਮਨਦੀਪ ਆਦਿ ਹਾਜ਼ਿਰ ਸਨ









