ਰੱਖੜੀ ਮੌਕੇ ਕੌਂਸਲਰ ਪੂਜਾ ਲੂਥਰਾ ਅਤੇ ਸਮਾਜਸੇਵੀ ਅਜੈ ਸਚਦੇਵਾ ਵੱਲੋਂ ਭੈਣਾਂ ਲਈ ਵਿਸ਼ੇਸ਼ ਤੌਹਫਾ – 50 ਆਟੋ ਚਲਾਏ ਜਾਣਗੇ, 100 ਮਹਿਲਾਵਾਂ ਨੂੰ ਸੂਟ ਤੋਹਫੇ ਵਜੋਂ ਦਿੱਤੇ ਜਾਣਗੇ
ਫ਼ਾਜ਼ਿਲਕਾ, 7 ਅਗਸਤ (ਬਖਸ਼ੀਸ਼ ਸਿੰਘ/ਜਸਪ੍ਰੀਤ ਸਿੰਘ): ਰੱਖੜੀ ਦੇ ਤਿਉਹਾਰ ਨੂੰ ਸਮਰਪਿਤ ਕਰਦਿਆਂ ਕੌਂਸਲਰ ਪੂਜਾ ਲੂਥਰਾ ਅਤੇ ਸਮਾਜਸੇਵੀ ਅਜੈ ਸਚਦੇਵਾ ਵੱਲੋਂ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਰੱਖੜੀ ਮੌਕੇ ਭੈਣਾਂ ਦੀ ਸਹੂਲਤ ਲਈ ਸਵੇਰ 8 ਵਜੇ ਤੋ ਸ਼ਾਮ 6 ਵਜੇ ਤੱਕ 50 ਆਟੋ ਮੁਫ਼ਤ ਚਲਾਏ ਜਾਣਗੇ। ਇਸ ਤੋਂ ਇਲਾਵਾ, ਪਹਿਲਿਆਂ ਆਉਣ ਵਾਲੀਆਂ 100 ਮਹਿਲਾਵਾਂ ਨੂੰ ਸੁੰਦਰ ਸੂਟ ਤੋਹਫ਼ੇ ਵਜੋਂ ਦਿੱਤੇ ਜਾਣਗੇ।
ਕੌਂਸਲਰ ਪੂਜਾ ਲੂਥਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖੜੀ ਇਕ ਐਸਾ ਪਵਿੱਤਰ ਤਿਉਹਾਰ ਹੈ ਜੋ ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਸਨਮਾਨ ਨੂੰ ਦਰਸਾਉਂਦਾ ਹੈ। “ਇਸ ਤਿਉਹਾਰ ਨੂੰ ਹੋਰ ਵਿਸ਼ੇਸ਼ ਬਣਾਉਣ ਲਈ ਅਸੀਂ ਇਕ ਨਵੀਂ ਪਹਿਲ ਕੀਤੀ ਹੈ, ਜਿਸ ਅਧੀਨ ਰੱਖੜੀ ਦੇ ਦਿਨ 50 ਆਟੋ ਮੁਫ਼ਤ ਰਵਾਨਾ ਕੀਤੇ ਜਾਣਗੇ, ਜੋ ਕਿ ਭੈਣਾਂ ਨੂੰ ਆਪਣੇ ਭਰਾਵਾਂ ਦੇ ਘਰ ਜਾਂ ਆਪਣੇ ਮੰਜ਼ਿਲਾਂ ਤੱਕ ਆਸਾਨੀ ਨਾਲ ਪਹੁੰਚਣ ਵਿਚ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਇਹ ਸੇਵਾ ਦਾ ਉਦੇਸ਼ ਮਹਿਲਾਵਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।
ਸਮਾਜਸੇਵੀ ਅਜੈ ਸਚਦੇਵਾ ਨੇ ਵੀ ਇਸ ਮੌਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਦੱਸਿਆ ਕਿ, ਸਮਾਜ ਦੀ ਭਲਾਈ ਲਈ ਸਦਾ ਤਤਪਰ ਰਹਿਣਾ ਸਾਡਾ ਫਰਜ ਵੀ ਹੈ ਅਤੇ ਜ਼ਿੰਮੇਵਾਰੀ ਵੀ। ਰੱਖੜੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ 100 ਮਹਿਲਾਵਾਂ ਨੂੰ ਤੋਹਫੇ ਵਜੋਂ ਸੂਟ ਦਿੱਤੇ ਜਾਣਗੇ, ਤਾਂ ਜੋ ਉਹ ਆਪਣੇ ਲਈ ਇਹ ਦਿਨ ਹੋਰ ਵਿਸ਼ੇਸ਼ ਬਣਾਉਣ। ਇਹ ਸੂਟ ਪਹਿਲਿਆਂ ਆਉਣ ਵਾਲੀਆਂ 100 ਮਹਿਲਾਵਾਂ ਨੂੰ ਹੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਦੇ ਰਾਹੀਂ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਭੈਣਾਂ ਦੀ ਖੁਸ਼ੀ ਅਤੇ ਉਨ੍ਹਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਰੱਖੜੀ ਦਿਨ ਆਟੋ ਸੇਵਾ ਦੀ ਲੋੜ ਹੋਵੇ ਜਾਂ ਹੋਰ ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਉਹ 95631-63000 ਜਾ 98159-78573 ਨੰਬਰ ਤੇ ਸੰਪਰਕ ਕਰ ਸਕਦੇ ਹਨ।










