ਮਨਾਇਆ ਤੀਆਂ ਦਾ ਤਿਉਹਾਰ

0
79
ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ ਵਿਖੇ ਮਨਾਇਆ ਤੀਆਂ ਦਾ ਤਿਉਹਾਰ ।
ਚੌਂਕ ਮਹਿਤਾ,07(ਬਲਜਿੰਦਰ ਸਿੰਘ ਰੰਧਾਵਾ)ਇਲਾਕੇ ਦੀ ਨਾਮਵਰ ਸੰਸਥਾ ਦਸ਼ਮੇਸ਼ ਹੈਰੀਟੇਜ ਪਬਲਿਕ ਸਕੂਲ ਮਹਿਤਾ ਚੌਂਕ ਵਿਖੇ ਬੀਤੇ ਦਿਨੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਤੀਆਂ ਦਾ  ਤਿਉਹਾਰ ਮਨਾਇਆ ਗਿਆ।ਸਾਉਣ ਮਹੀਨੇ ਦਾ ਪ੍ਰਮੁੱਖ ਤਿਆਰ ਜਿਸ ਦਾ ਥੀਮ “ਤੀਆਂ ਤੀਜ ਦੀਆਂ” ਉਚੇਚੇ ਤੌਰ ਤੇ ਸਕੂਲ ਦੇ ਛੋਟੇ ਛੋਟੇ ਬੱਚਿਆਂ ਦੁਆਰਾ ਬੜੇ ਹੀ ਉਤਸਾਹ ਅਤੇ ਖੁਸ਼ੀ ਦੇ ਨਾਲ ਸਕੂਲ ਕੈਂਪਸ ਵਿਖੇ ਮਨਾਇਆ ਗਿਆ। ਬੱਚਿਆਂ ਦੁਆਰਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬੋਲੀਆਂ, ਗਿੱਧਾ ਅਤੇ ਭੰਗੜਾ ਪਾ ਕੇ ਇਸ ਤਿਉਹਾਰ ਦਾ ਆਨੰਦ ਮਾਣਿਆ ਗਿਆ। ਸੰਸਥਾ ਦੇ ਚੇਅਰਮੈਨ ਸ.ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਦੁਆਰਾ ਇਸ ਦਿਨ ਨੂੰ ਪੂਰੀ ਖੁਸ਼ੀ ਨਾਲ ਮਾਣਿਆ ਗਿਆ ਅਤੇ ਇੱਕ ਦੂਜੇ ਨਾਲ ਰਲ ਮਿਲ ਕੇ ਇਸ ਦਿਨ ਨੂੰ ਚਾਰ ਚੰਨ ਲਾਏ ਗਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈ. ਹਰਪ੍ਰੀਤ ਕੌਰ, ਮੈ. ਸੰਦੀਪ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here