ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਈਆਂ ਛੱਤ ’ਤੇ ਖੇਡ ਰਹੀਆਂ ਦੋ ਲੜਕੀਆਂ, ਇਕ ਦੀ ਮੌਤ

0
281

ਕਪੂਰਥਲਾ: ਜ਼ਿਲ੍ਹਾ ਕਪੂਰਥਲਾ (Kapurthala district) ਦੇ ਪਿੰਡ ਧਾਲੀਵਾਲ ਵਿੱਚ ਛੱਤ ’ਤੇ ਖੇਡ ਰਹੀਆਂ ਦੋ ਲੜਕੀਆਂ 11 ਕੇ.ਵੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜੀ ਗੰਭੀਰ ਜ਼ਖ਼ਮੀ ਹੋ ਗਈ।

ਜਾਣਕਾਰੀ ਮੁਤਾਬਕ ਲੜਕੀਆਂ ਛੱਤ ‘ਤੇ ਖੇਡ ਰਹੀਆਂ ਸਨ। ਇਸ ਦੌਰਾਨ ਰਾਜਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਖੇਡਦੇ ਹੋਏ ਬਿਜਲੀ ਦੀਆਂ ਤਾਰਾਂ ਦੀ ਚਪੇਟ ‘ਚ ਆ ਗਈਆਂ। ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰ ਨਵਦੀਪ ਕੌਰ ਨੇ ਰਾਜਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਵਰਣਨਯੋਗ ਹੈ ਕਿ ਰਾਜਦੀਪ ਕੌਰ ਦੇ ਪਿਤਾ ਵਿਦੇਸ਼ ਵਿਚ ਰਹਿੰਦੇ ਹਨ। ਲੜਕੀ ਦੀ ਮੌਤ ਕਾਰਨ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।

LEAVE A REPLY

Please enter your comment!
Please enter your name here