ਬਮਿਆਲ ਦੇ ਨੇੜੇ ਵਗਦੀ ਜਾਲਾਲੀਆ ਦਰਿਆ ’ਚ ਪਾਣੀ ਆਉਣ ਕਾਰਨ, ਫਸਲਾਂ ਦਾ ਹੋਇਆ ਨੁਕਸਾਨ

0
61

ਬਮਿਆਲ : ਪਿਛਲੇ 2-3 ਦਿਨਾਂ ਤੋਂ ਲਗਾਤਾਰ ਹੋ ਰਹੀ ਮੀਂਹ ਦੇ ਕਾਰਨ ਜਿੱਥੇ ਬਿਆਸ ਦਰਿਆ ਵਿੱਚ ਪਾਣੀ ਦਾ ਸਤਰ ਵੱਧਦਾ ਦਿਖਾਈ ਦੇ ਰਿਹਾ ਹੈ, ਉੱਥੇ ਸਰਹਦੀ ਖੇਤਰ ਬਮਿਆਲ ਦੇ ਨੇੜੇ ਵਗਦੀ ਜਾਲਾਲੀਆ ਦਰਿਆ ਵਿੱਚ ਪਾਣੀ ਦੀ ਵੱਡੀ ਮਾਤਰਾ ਆਉਣ ਕਾਰਨ ਹੜ੍ਹ ਵਰਗੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ, ਸਵੇਰੇ ਲਗਭਗ 7 ਵਜੇ ਇਸ ਦਰਿਆ ਵਿੱਚ ਪਾਣੀ ਦਾ ਸਤਰ ਕਾਫੀ ਉੱਚਾ ਦਿਖਿਆ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਚਾਰੇ ਪਾਸੇ ਸਿਰਫ਼ ਪਾਣੀ ਹੀ ਪਾਣੀ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦਰਿਆ ਦੇ ਕਿਨਾਰੇ ਲੱਗੀਆਂ ਸਾਰੀਆਂ ਫਸਲਾਂ ਲਗਭਗ ਤਬਾਹ ਹੋ ਗਈਆਂ ਹਨ। ਇਸ ਦੇ ਨਾਲ-ਨਾਲ ਪਿੰਡ ਅਨਿਆਲ ਦੇ ਰਹਾਇਸ਼ੀ ਖੇਤਰਾਂ ਵਿੱਚ ਵੀ ਕੁਝ ਥਾਵਾਂ ‘ਤੇ ਪਾਣੀ ਦਾਖਲ ਹੋਣ ਦੀ ਖ਼ਬਰ ਹੈ।

ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਬਮਿਆਲ ਦੇ ਅਧੀਨ ਪੈਂਦੇ ਮਨਵਾਲ, ਮੰਗਵਾਲ ਮੋੜ ਨੇੜੇ ਦਰਿਆ ਦੇ ਕੰਢੇ ਬਣੇ ਤਿੰਨ ਤੋਂ ਚਾਰ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਇਸ ਤੋਂ ਇਲਾਵਾ ਇੱਕ ਪੋਲਟਰੀ ਫਾਰਮ, ਗੁੱਜਰ ਪਰਿਵਾਰਾਂ ਦੇ ਘਰ ਅਤੇ ਕਿਸਾਨਾਂ ਦੀਆਂ ਮੋਟਰਾਂ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਮਨਵਾਲ-ਮੰਗਵਾਲ ਦੇ ਇੱਕ ਪੀੜਤ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਅਚਾਨਕ ਘਰ ਵਿੱਚ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਸਾਮਾਨ ਕੱਢਣ ਦਾ ਸਮਾਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਘਰੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਘਰ ਦਾ ਕੀਮਤੀ ਸਮਾਨ, ਰਾਸ਼ਨ ਅਤੇ ਜਾਨਵਰਾਂ ਲਈ ਚਾਰਾ ਪਾਣੀ ਵਿੱਚ ਡੁੱਬ ਗਿਆ।

ਦਤਿਆਲ ਤੋਂ ਬਮਿਆਲ ਰਾਹੀਂ ਫਤਿਹਪੁਰ ਜਾਣ ਵਾਲੀ ਸੜਕ ਵੀ ਪਾਣੀ ਵਿੱਚ ਡੁੱਬਣ ਦੀ ਖ਼ਬਰ ਹੈ। ਲੋਕਾਂ ਨੂੰ ਸੜਕ ਪਾਰ ਕਰਨ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਮੰਗਵਾਲ ਮੋੜ, ਜਿੱਥੇ ਇੱਕ ਮਹੱਤਵਪੂਰਨ ਪੁਲਿਸ ਚੌਕੀ ਹੈ, ਉਹ ਵੀ ਪਾਣੀ ਨਾਲ ਘੀਰੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਜਲਾਲੀਆ ਨਦੀ ਵਿੱਚ ਹੜ੍ਹ ਦੀ ਸਥਿਤੀ ਆਉਂਦੀ ਹੈ, ਤਾਂ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

LEAVE A REPLY

Please enter your comment!
Please enter your name here