ਪੰਜਾਬ ‘ਚ ਇਸ ਹਫਤੇ ਫਿਰ ਹੋਇਆ ਸਰਕਾਰੀ ਛੁੱਟੀ ਦਾ ਐਲਾਨ, ਲੋਕ ਵੀਕੈਂਡ ਦਾ ਲੈ ਸਕਦੇ ਹਨ ਅਨੰਦ

0
55

ਚੰਡੀਗੜ੍ਹ : ਪੰਜਾਬ ਵਿੱਚ ਅਪ੍ਰੈਲ ਮਹੀਨੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਲਗਾਤਾਰ ਆ ਰਹੀਆਂ ਹਨ। ਅੱਜ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਜਯੰਤੀ (Dr. Bhim Rao Ambedkar Jayanti) ਦੇ ਮੌਕੇ ਪੰਜਾਬ ਵਿੱਚ ਛੁੱਟੀ ਹੈ। ਇਸ ਤੋਂ ਬਾਅਦ, ਇਸ ਹਫ਼ਤੇ 18 ਅਪ੍ਰੈਲ, ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ। ਇਸ ਸਮੇਂ ਦੌਰਾਨ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਬੈਂਕ ਆਦਿ ਬੰਦ ਰਹਿਣਗੇ।

ਇਸ ਦੇ ਨਾਲ ਹੀ ਸ਼ੁੱਕਰਵਾਰ, 18 ਅਪ੍ਰੈਲ ਨੂੰ ਛੁੱਟੀ ਹੋਣ ਕਾਰਨ ਲੋਕ ਵੀਕੈਂਡ ਦਾ ਅਨੰਦ ਲੈ ਸਕਦੇ ਹਨ ਅਤੇ ਘੁੰਮਣ ਦੀ ਯੋਜਨਾ ਬਣਾ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲੌਗ ਵੀਕੈਂਡ ਦੀ ਸ਼ੁਰੂਆਤ 18 ਅਪ੍ਰੈਲ ਗੁੱਡ ਫ੍ਰਾਈਡੇ ਤੋਂ ਹੋਵੇਗੀ ਅਤੇ ਇਸ ਤੋਂ ਬਾਅਦ 19 ਅਤੇ 20 ਅਪ੍ਰੈਲ ਨੂੰ ਸ਼ਨੀਵਾਰ-ਐਤਵਾਰ ਦੀ ਛੁੱਟੀ ਹੋਵੇਗੀ, ਜਿਸ ਨਾਲ ਤੁਹਾਨੂੰ ਤਿੰਨ ਦਿਨ ਦਾ ਵੀਕੈਂਡ ਮਿਲੇਗਾ।

LEAVE A REPLY

Please enter your comment!
Please enter your name here