ਪਾਕਿਸਤਾਨ ‘ਚ ਹੋਏ ਬੰਬ ਧਮਾਕੇ ‘ਚ 2 ਜਵਾਨ ਸ਼ਹੀਦ

0
253

ਇਸਲਾਮਾਬਾਦ: ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ‘ਚ ਸੜਕ ਕਿਨਾਰੇ ਹੋਏ ਬੰਬ ਧਮਾਕੇ ‘ਚ ਦੋ ਫੌਜੀਆਂ ਦੀ ਮੌਤ ਹੋ ਗਈ, ਜਦਕਿ ਰਾਤ ਭਰ ਚੱਲੀ ਗੋਲੀਬਾਰੀ ‘ਚ ਇਕ ਅੱਤਵਾਦੀ ਵੀ ਮਾਰਿਆ ਗਿਆ। ਫੌਜ ਨੇ ਸ਼ਨੀਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਖੈਬਰ ਜ਼ਿਲ੍ਹੇ ਦੀ ਤੀਰਾਹ ਘਾਟੀ ‘ਚ ਸ਼ੁੱਕਰਵਾਰ ਦੇਰ ਰਾਤ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਮੁਹਿੰਮ ਚਲਾਈ ਗਈ।

ਇਸ ਕਾਰਵਾਈ ‘ਚ ਇਕ ਅੱਤਵਾਦੀ ਮਾਰਿਆ ਗਿਆ ਜਦਕਿ ਦੋ ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫੌਜ ਨੇ ਦੱਸਿਆ ਕਿ ਸੁਰੱਖਿਆ ਦਲ ਜਦੋਂ ਰਾਤ ਨੂੰ ਗਸ਼ਤ ਦੌਰਾਨ ਦੱਖਣੀ ਵਜ਼ੀਰਿਸਤਾਨ ਤੋਂ ਲੰਘ ਰਿਹਾ ਸੀ ਤਾਂ ਸੜਕ ਕਿਨਾਰੇ ਹੋਏ ਬੰਬ ਧਮਾਕੇ ਵਿੱਚ ਉਸ ਦੇ ਦੋ ਜਵਾਨ ਮਾਰੇ ਗਏ। ਇਸ ਦੇ ਨਾਲ ਹੀ ਸੁਰੱਖਿਆ ਬਲ ਇਸ ਹਮਲੇ ਨਾਲ ਜੁੜੇ ਅੱਤਵਾਦੀਆਂ ਨੂੰ ਮਾਰਨ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ।

LEAVE A REPLY

Please enter your comment!
Please enter your name here