ਦੋਰਾਹਾ ਰੇਲਵੇ ਲਾਈਨ ਦਾ ਰੇਲਵੇ ਫਾਟਕ 2 ਦਿਨ ਰਹੇਗਾ ਬੰਦ

0
73

ਦੋਰਾਹਾ : ਸਰਹਿੰਦ ਨਹਿਰ ਦੇ ਕੰਢੇ ਲੁਧਿਆਣਾ-ਚੰਡੀਗੜ੍ਹ (Ludhiana-Chandigarh) ਦੱਖਣੀ ਬਾਈਪਾਸ ਤੋਂ ਲੰਘਦੀ ਦੋਰਾਹਾ ਰੇਲਵੇ ਲਾਈਨ ਦਾ ਰੇਲਵੇ ਫਾਟਕ ਦੋ ਦਿਨ ਬੰਦ ਰਹੇਗਾ।

ਰੇਲਵੇ ਵਿਭਾਗ ਦੇ ਐਸ.ਐਸ.ਸੀ. ਜਸਮੇਲ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਫਾਟਕ ਵਿਚਕਾਰ ਸੜਕ ਦੀ ਮੁਰੰਮਤ ਕਰਕੇ 10 ਅਤੇ 11 ਦਸੰਬਰ ਨੂੰ ਰੇਲਵੇ ਫਾਟਕ ਬੰਦ ਰਹੇਗਾ। ਉਨ੍ਹਾਂ ਵਾਹਨਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here