ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦਾ ਨਵਾਂ ਪ੍ਰਧਾਨ ਚੁਣ ਲਿਆ

0
57

ਅੰਮ੍ਰਿਤਸਰ-(ਬਬਲੂ  ਮਹਾਜਨ)ਸ਼੍ਰੋਮਣੀ ਅਕਾਲੀ ਦਲ (ਬਾਗੀ) ਦਾ ਚੋਣ ਇਜਲਾਸ ਅੱਜ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ‘ਚ ਹੋਇਆ, ਜਿੱਥੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਗੀ ਧੜੇ) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਬੀਤੇ ਦਿਨ ਤੋਂ ਹੀ ਉਨ੍ਹਾਂ ਦੇ ਨਾਮ ਨੂੰ ਲੈ ਕੇ ਕਿਆਸਆਰੀਆਂ ਲਗਾਈਆਂ ਜਾ ਰਹੀਆਂ ਸਨ, ਜੋ ਅੱਜ ਆਖਿਰਕਾਰ ਹਰਪ੍ਰੀਤ ਸਿੰਘ ਦਾ ਨਾਂ ਨਵੇਂ ਪ੍ਰਧਾਨ ਵੱਜੋਂ ਐਲਾਨ ਕਰ ਦਿੱਤਾ ਗਿਆ ਹੈ। ਜ਼ਿਕਰਯੋਗ  ਹੈ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਬੀਬੀ ਸਤਵੰਤ ਕੌਰ ਦੇ ਨਾਂ ‘ਤੇ ਵੀ ਮੋਹਰ ਲੱਗੀ ਹੈ। ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਚੁਣਿਆ ਗਿਆ ਹੈ, ਜਦਕਿ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ।ਅੰਤਰਰਾਸ਼ਟਰੀ ਇਜਲਾਸ ‘ਚ ਪਹੁੰਚੇ ਆਗੂਆਂ ਨੇ ਜਿੱਥੇ ਆਪਣੇ ਆਪਣੇ ਵਿਚਾਰ ਰੱਖੇ ਉੱਥੇ ਹੀ ਬਾਬਾ ਸਰਬਜੋਤ ਸਿੰਘ ਵੱਲੋਂ ਪ੍ਰਧਾਨਗੀ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪੇਸ਼ ਕੀਤਾ ਗਿਆ ਜਿਸ ਤੇ ਮੋਹਰ ਲਗਾਉਂਦੇ ਹੋਏ ਜੈਕਾਰਿਆਂ ਦੀ ਗੂੰਜ ਵਿੱਚ ਸਭਨਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ ਹੈ।ਜ਼ਿਕਰਯੋਗ ਹੈ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਨੇ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਸੂਤਰਾਂ ਮੁਤਾਬਕ ਕਮੇਟੀ ਵਿਤ 15 ਲੱਖ ਭਰਤੀ ਹੋਈ। ਇਸ ਤੋਂ ਬਾਅਦ ਡੈਲੀਗੇਟਸ ਚੁਣੇ ਗਏ ਸਨ, ਜਿਨ੍ਹਾਂ ਨੇ ਅੱਜ ਆਪਣੇ ਨਵੇਂ ਪ੍ਰਧਾਨ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ’ਤੇ ਮੋਹਰ ਲਗਾਈ ਹੈ। ਇਸ ਚੋਣ ਨਾਲ ਸ਼੍ਰੋਮਣੀ ਅਕਾਲੀ ਦਲ (ਬਾਗੀ) ਦੀ ਨਵੀਂ ਲੀਡਰਸ਼ਿਪ ਤੈਅ ਹੋ ਗਈ ਹੈ ਪ੍ਰਧਾਨ ਬਣਨ ਤੋਂ ਬਾਅਦ ਸੰਬੋਧਨ ਕਰਦੇ ਹੋਏ  ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਤੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਦੀ ਆਰਥਿਕ ਹਾਲਤ ਬਹੁਤ ਮਜ਼ਬੂਤ ਨਹੀਂ ਰਹੀ, ਜਦਕਿ ਕਦੇ ਪੰਜਾਬ ਅਮੀਰ ਸੂਬਿਆਂ ਵਿਚੋਂ ਇੱਕ ਸੀ। ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਆਰਥਿਕ ਹੱਕਾਂ ਦੇ ਦਬਾਅ ਦੀ ਗੰਭੀਰ ਆਲੋਚਨਾ ਕਰਦਿਆਂ ਕਿਹਾ ਕਿ ਜੇ ਸਿੱਖ ਕੌਮ ਨੂੰ 1947 ਤੋਂ ਹੁਣ ਤੱਕ ਉਹ ਹੱਕ ਮਿਲਦੇ, ਤਾਂ ਅੱਜ ਭਾਰਤ ਦੀ 60 ਫੀਸਦੀ ਆਰਥਿਕਤਾ ਸਿੱਖ ਕੌਮ ਦੇ ਹੱਥ ਹੋਣੀ ਸੀ।ਉਨ੍ਹਾਂ ਨੇ ਸਰਕਾਰ ਵੱਲੋਂ ਖੇਤੀ ਪ੍ਰਣਾਲੀ ਖਤਮ ਕਰਨ ਅਤੇ ਕਿਸਾਨਾਂ ਤੋਂ ਉਨ੍ਹਾਂ ਦੀ ਰੋਜ਼ਗਾਰ ਲੈਣ ਦੀ ਵੀ ਗੱਲ ਕਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਸਮਾਂ ਨਹੀਂ ਦਿੱਤਾ ਜਾ ਰਿਹਾ।ਪਾਰਟੀ ਦੇ ਮਾਮਲਿਆਂ ‘ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਚੁੱਲ੍ਹਾ ਇਕ ਸਟੈਂਡ ‘ਤੇ ਅਟਕਿਆ ਹੋਇਆ ਹੈ ਅਤੇ ਜਿਹੜੇ ਸਟੈਂਡ ‘ਤੇ ਉਹ ਖੜ੍ਹਾ ਹੈ ਉਹ ਵੀ ਅਸੀਂ ਲੈ ਲੈਣਾ ਹੈ, ਜਿਸ ਦਿਨ ਸਟੈਂਡ ਲੈ ਲਿਆ ਉਸ ਦੀ ਇਨ੍ਹਾਂ ਨੇ ਖੇਰੰ-ਖੇਰੰ ਹੋ ਜਾਣਾ ਹੈ। ਤਿੰਨ ਸਟੈਂਡ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲੇ ਸਟੈਂਡ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦੂਜਾ ਚੋਣ ਨਿਸ਼ਾਨ ਅਤੇ ਤੀਜਾ ਦਫਤਰ ਲੈਣਾ ਹੈ।ਉਨ੍ਹਾਂ ਅੱਗੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਪਰ ਇਨ੍ਹਾਂ ਨੇ ਅੰਦਰ ਵੜ ਕੇ 7 ਮੈਂਬਰੀ ਕਮੇਟੀ ਨੂੰ ਮਜ਼ਬੂਰ ਕੀਤਾ ਕਿ ਤੁਸੀਂ ਅਸਤੀਫ਼ੇ ਦੇ ਦਿਓ, ਜਿਸ ‘ਚੋਂ 2 ਨੇ ਅਸਤੀਫ਼ੇ ਦੇ ਦਿੱਤੇ। ਅੱਜ ਮੈਨੂੰ ਫਰਕ ਹੋ ਰਿਹਾ ਹੈ ਜਿਨ੍ਹਾਂ 5 ਦੇ ਨਾਂ ਮੈਂ ਆਪਣੇ ਹੱਥੀ ਲਿਖੇ ਸੀ, ਉਨ੍ਹਾਂ ਨੇ ਮੇਰੇ ਲਿਖੇ ਹੋਏ ਨਾਮ ਦੀ ਲਾਜ ਰੱਖੀ ਹੈ।ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਇਕਬਾਲ ਸਿੰਘ ਝੂੰਦਾ ਸਤਨਾਮ ਸਿੰਘ ਉਮੈਦਪੁਰੀ ਪ੍ਰੇਮ ਸਿੰਘ ਚੰਦੂ ਮਾਜਰਾ ਗੁਰ ਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਚਰਨਜੀਤ ਸਿੰਘ ਬਰਾੜ ਰਘਬੀਰ ਸਿੰਘ ਰਾਜਸਥਾਨ ਸੀ ਸਰਜੀਤ ਸਿੰਘ ਘੁਮਾਨ ਜਸਵੰਤ ਸਿੰਘ ਭਰੇਨ ਜਸਵਿੰਦਰ ਸਿੰਘ ਐਡਵੋਕੇਟ ਬਲਵਿੰਦਰ ਸਿੰਘ ਜੋੜਾ ਸੁਰਜੀਤ ਸਿੰਘ ਰੱਖੜਾ ਕਰਨੈਲ ਸਿੰਘ ਪੰਜੋਲੀ ਕਰਨੈਲ ਸਿੰਘ ਪੀਰ ਮੁਹੰਮਦ ਹਰਜਿੰਦਰ ਸਿੰਘ ਚੰਡੂ ਮਾਜਰਾ ਭਾਈ ਮਨਜੀਤ ਸਿੰਘ ਗਿਆਨੀ ਕੇਵਲ ਸਿੰਘ ਗੋਬਿੰਦ ਸਿੰਘ ਲੋਗੋਵਾਲ ਮਿੱਠੂ ਸਿੰਘ ਕਾਨਕੇ ਕਿਰਨਜੋਤ ਕੌਰ ਸੁੱਚਾ ਸਿੰਘ ਛੋਟੇਪੁਰ ਸਮੇਤ ਵੱਡੀ ਗਿਣਤੀ ਤੇ ਸੰਗਤਾਂ ਹਾਜ਼ਰ ਸਨ

LEAVE A REPLY

Please enter your comment!
Please enter your name here