ਮੇਅਰ ਬਣਨ ਤੋਂ ਬਾਅਦ ਵਿਨੀਤ ਧੀਰ ਨੇ ਅੱਜ ਜਲੰਧਰ ਨਗਰ ਨਿਗਮ ਦਫ਼ਤਰ ਪਹੁੰਚ ਕੇ ਕੀਤੀ ਪ੍ਰੈੱਸ ਕਾਨਫਰੰਸ

0
76

ਪੰਜਾਬ : ਜਲੰਧਰ ਨਗਰ ਨਿਗਮ ਨੂੰ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਵਿਨੀਤ ਧੀਰ ਨੂੰ ਮੇਅਰ ਬਣਾਇਆ ਗਿਆ ਹੈ। ਮੇਅਰ ਬਣਨ ਤੋਂ ਬਾਅਦ ਵਿਨੀਤ ਧੀਰ ਨੇ ਅੱਜ ਜਲੰਧਰ ਨਗਰ ਨਿਗਮ ਦਫਤਰ ਪਹੁੰਚ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਸ਼ਹਿਰ ਲਈ ਹੁਣ ਜੋ ਵੀ ਹੋਵੇਗਾ ਉਹ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਜਲੰਧਰ ਨੂੰ ਅਗਾਂਹਵਧੂ ਸ਼ਹਿਰ ਬਣਾਉਣਾ ਹੈ।

ਵਿਨੀਤ ਧੀਰ ਨੇ ਕਿਹਾ ਕਿ ਸ਼ਹਿਰ ਸਿਰਫ਼ ਮੇਅਰ ਅਤੇ ਕੌਂਸਲਰਾਂ ਦਾ ਹੀ ਨਹੀਂ ਸਗੋਂ ਹਰ ਸ਼ਹਿਰ ਵਾਸੀ ਦਾ ਹੈ। ਇਸ ਤੋਂ ਬਾਅਦ ਭਲਕੇ ਤੋਂ ਸਾਰੇ ਵਿਭਾਗਾਂ ਦੀਆਂ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ। ਵਿਕਰੇਤਾਵਾਂ ਲਈ ਸਟ੍ਰੀਟ ਵੈਂਡਰ ਪਾਲਿਸੀ ਪੇਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹਨ ਅਤੇ ਪੰਜਾਬ ਵਿੱਚ ਜ਼ੀਰੋ ਟਾਲਰੈਂਸ ਦੀ ਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਹ ਰਿਸ਼ਵਤਖੋਰੀ ਵਿਰੁੱਧ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਮਾਰਟ ਸਿਟੀ ਦੇ ਪੈਸੇ ਨੂੰ ਲੈ ਕੇ ਜੋ ਵੀ ਘਪਲਾ ਹੋਇਆ ਹੈ, ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਪੈਸਾ ਵੀ ਵਾਪਸ ਲਿਆ ਜਾਵੇਗਾ।

LEAVE A REPLY

Please enter your comment!
Please enter your name here