Friday, April 26, 2024
Google search engine
Homeਮਨੋਰੰਜਨਫਿਲਮੀ ਸਿਤਾਰਿਆਂ ਦੇ ਦਮ ‘ਤੇ ਭਾਜਪਾ 5 ਵਾਰ ਜਿੱਤੀ ਗੁਰਦਾਸਪੁਰ ਤੋਂ ਚੋਣ,...

ਫਿਲਮੀ ਸਿਤਾਰਿਆਂ ਦੇ ਦਮ ‘ਤੇ ਭਾਜਪਾ 5 ਵਾਰ ਜਿੱਤੀ ਗੁਰਦਾਸਪੁਰ ਤੋਂ ਚੋਣ, ਹੁਣ ਭਾਜਪਾ ਕਿਸ ਉਮਦੀਵਾਰ ਨੂੰ ਕਰੇਗੀ ਖੜ੍ਹਾ

ਲੁਧਿਆਣਾ : ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ (Lok Sabha elections) ਲਈ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਪਰ ਪੰਜਾਬ ਤੋਂ ਉਮੀਦਵਾਰਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਭਾਜਪਾ ਹੁਣ ਗੁਰਦਾਸਪੁਰ (Gurdaspur) ਵਿਚ ਕਿਸ ਚਿਹਰੇ ‘ਤੇ ਆਪਣਾ ਦਾਅ ਲਗਾਵੇਗੀ?

ਇੱਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਫਿਲਮੀ ਸਿਤਾਰਿਆਂ ਵਿਨੋਦ ਖੰਨਾ ਅਤੇ ਸੰਨੀ ਦਿਓਲ ਦੇ ਦਮ ‘ਤੇ ਭਾਜਪਾ ਹੁਣ ਤੱਕ 5 ਵਾਰ ਗੁਰਦਾਸਪੁਰ ਜਿੱਤ ਚੁੱਕੀ ਹੈ ਪਰ ਇਨ੍ਹਾਂ ਦੋਵਾਂ ਸੰਸਦ ਮੈਂਬਰਾਂ ਦੇ ਆਪਣੇ ਇਲਾਕੇ ਅਤੇ ਸੰਸਦ ‘ਚੋਂ ਨਜ਼ਰ ਨਾ ਆਉਣ ਕਾਰਨ ਭਾਜਪਾ ਦੇ ਇਲਾਕੇ ਦੇ ਲੋਕ ਭਾਜਪਾ ਤੋਂ ਬੇਹੱਦ ਨਾਰਾਜ਼ ਹਨ ਅਤੇ ਵਿਰੋਧੀ ਧਿਰ ਦਾ ਵੀ ਇਹੀ ਮੁੱਦਾ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਨੂੰ ਇਸ ਵਾਰ ਫਿਲਮੀ ਸਿਤਾਰਿਆਂ ਤੋਂ ਬਚਣਾ ਪਵੇਗਾ।

ਭਾਵੇਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹਿ ਚੁੱਕੇ ਹਨ, ਪਰ ਸੂਬੇ ਦੀ ਜ਼ਿੰਮੇਵਾਰੀ ਕਾਰਨ ਉਹ ਹੁਣ ਚੋਣ ਲੜਨ ਲਈ ਤਿਆਰ ਨਹੀਂ ਹਨ। ਇਸ ਸਥਿਤੀ ਵਿੱਚ ਭਾਜਪਾ ਵੱਲੋਂ ਗੁਰਦਾਸਪੁਰ ਤੋਂ ਚੋਣ ਲੜਨ ਲਈ ਕ੍ਰਿਕਟਰ ਯੁਵਰਾਜ ਸਿੰਘ ਦਾ ਨਾਂ ਵੀ ਅੱਗੇ ਰੱਖਿਆ ਗਿਆ ਸੀ ਪਰ ਉਹ ਪਿੱਛੇ ਹਟ ਗਏ ਹਨ। ਹੁਣ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰਾਂ ਵਜੋਂ ਕਾਂਗਰਸ ਦੇ ਫਤਿਹ ਜੰਗ ਬਾਜਵਾ ਅਤੇ ਅਸ਼ਵਨੀ ਸੇਖੜੀ ਦੇ ਨਾਂ ਵੀ ਸੁਣਨ ਨੂੰ ਮਿਲ ਰਹੇ ਹਨ।

ਗੁਰਦਾਸਪੁਰ ਵਿੱਚ ਸਭ ਤੋਂ ਵੱਧ ਵਾਰ ਜਿੱਤਣ ਦਾ ਰਿਕਾਰਡ ਕਾਂਗਰਸ ਦੇ ਨਾਂ ਹੈ। ਇਨ੍ਹਾਂ ਵਿੱਚੋਂ 1952 ਤੋਂ 1971 ਤੱਕ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ 6 ਵਾਰ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਸੁਖਬੰਸ ਕੋਰ ਭਿੰਡਰ ਨੇ 1980 ਤੋਂ 1996 ਤੱਕ 5 ਵਾਰ ਜਿੱਤਣ ਦਾ ਰਿਕਾਰਡ ਬਣਾਇਆ। ਉਸ ਦਾ ਰਿਕਾਰਡ 1998 ਵਿੱਚ ਭਾਜਪਾ ਦੀ ਤਰਫੋਂ ਚੋਣ ਲੜਨ ਵਾਲੇ ਵਿਨੋਦ ਖੰਨਾ ਨੇ ਤੋੜਿਆ, ਜੋ 2004 ਤੱਕ ਲਗਾਤਾਰ ਤਿੰਨ ਵਾਰ ਜਿੱਤੇ ਅਤੇ ਫਿਰ 2014 ਵਿੱਚ ਮੁੜ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ।

ਭਾਜਪਾ ਵਾਂਗ ਕਾਂਗਰਸ ਵੀ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਫਾਈਨਲ ਕਰਨ ਨੂੰ ਲੈ ਕੇ ਤਣਾਅ ਦਾ ਸਾਹਮਣਾ ਕਰ ਰਹੀ ਹੈ। ਕਿਉਂਕਿ ਪਿਛਲੇ ਦੋ ਕਾਂਗਰਸੀ ਸੰਸਦ ਮੈਂਬਰਾਂ ਵਿੱਚੋਂ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਪ੍ਰਤਾਪ ਬਾਜਵਾ ਨੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰ ‘ਚ ਪਠਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਅਤੇ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਾ ਪਾਹੜਾ ਦੇ ਨਾਂ ਚਰਚਾ ‘ਚ ਹਨ।

RELATED ARTICLES
- Advertisment -
Google search engine

Most Popular

Recent Comments