Breaking News
Home / India / ਕੇਂਦਰ ਸਰਕਾਰ ਦਾ ਵੱਡਾ ਫੈਸਲਾ ਕੇਂਦਰੀ ਮੰਤਰੀਆਂ ਅਤੇ ਅਫ਼ਸਰਾਂ ਦੀ ਲਾਲ ਬੱਤੀ ‘ਤੇ 1 ਮਈ ਤੋਂ ਲੱਗੇਗੀ ਰੋਕ

ਕੇਂਦਰ ਸਰਕਾਰ ਦਾ ਵੱਡਾ ਫੈਸਲਾ ਕੇਂਦਰੀ ਮੰਤਰੀਆਂ ਅਤੇ ਅਫ਼ਸਰਾਂ ਦੀ ਲਾਲ ਬੱਤੀ ‘ਤੇ 1 ਮਈ ਤੋਂ ਲੱਗੇਗੀ ਰੋਕ

ਨਵੀਂ ਦਿੱਲੀ, 19 ਅਪ੍ਰੈਲ (ਚੜ੍ਹਦੀਕਲਾ ਬਿਊਰੋ) : ਕੇਂਦਰ ਸਰਕਾਰ ਨੇ ਅੱਜ ਇਕ ਵੱਡਾ ਇਤਿਹਾਸਕ ਫੈਸਲਾ ਲੈਂਦੇ ਹੋਏ ਕਈ ਮੰਤਰੀਆਂ ਦੇ ਲਾਲ ਬੱਤੀ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦਾ ਇਹ ਫੈਸਲਾ 1 ਮਈ ਬਲਕਿ ਮਜ਼ਦੂਰ ਦਿਵਸ ਦੇ ਮੌਕੇ ‘ਤੇ ਲਾਗੂ ਹੋਵੇਗਾ। ਜਾਣਕਾਰੀ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ‘ਤੇ ਇਹ ਫੈਸਲਾ ਲਿਆ ਗਿਆ ਹੈ, ਕਿਉਂਕਿ ਲਾਲ ਬੱਤੀ ਦਾ ਮੁੱਦਾ ਅੱਜ ਦੀ ਕੈਬਿਨੇਟ ਬੈਠਕ ਦੀ ਲਿਸਟ ‘ਚ ਨਹੀਂ ਸੀ। ਪ੍ਰਧਾਨ ਮੰਤਰੀ ਖੁਦ ਲਾਲ ਬੱਤੀ ਦੀ ਸੰਸਕ੍ਰਿਤੀ ਨੂੰ ਖਤਮ ਚਰਨਾ ਚਾਹੁੰਦੇ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਖੁਦ ਇਸ ਦੀ ਪਹਿਲ ਕਰਦੇ ਹੋਏ ਲਾਲ ਬੱਤੀ ਦੀ ਵਰਤੋਂ ਨੂੰ ਖਤਮ ਕਰਨ ਦਾ ਪ੍ਰਸਤਾਵ ਕੈਬਿਨੇਟ ‘ਚ ਰੱਖਿਆ ਅਤੇ ਇਸ ‘ਤੇ ਕੈਬਿਨੇਟ ਨੇ ਆਪਣੀ ਮੁਹਰ ਵੀ ਲਗਾ ਦਿੱਤੀ। ਦੇਸ਼ ‘ਚ ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਿਨੇਟ ਮੰਤਰੀ, ਕੈਬਿਨੇਟ ਪੱਧਰ ਦੇ ਕਈ ਵੱਡੇ ਅਧਿਕਾਰੀ, ਸੂਬਿਆਂ ‘ਚ ਮੁੱਖ ਮੰਤਰੀ, ਰਾਜਪਾਲ, ਪ੍ਰਦੇਸ਼ ‘ਚ ਕੈਬਿਨੇਟ ਮੰਤਰੀ ਆਪਣੀ ਕਾਰਾਂ ‘ਤੇ ਲਾਲ ਬੱਤੀ ਦੀ ਵਰਤੋਂ ਕਰਦੇ ਹਨ। ਇਸ ਦੇ ਇਲਾਵਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੂੰ ਲਾਲ ਬੱਤੀ ਇਸਤੇਮਾਲ ਕਰਨ ਦੀ ਇਜਾਜ਼ਤ ਹੈ। ਸੰਕਟਕਾਲੀਨ ਸੇਵਾਵਾਂ ਅਤੇ ਪੁਲਿਸ ਦੀ ਕਾਰ ‘ਤੇ ਵੀ ਲਾਲ ਬੱਤੀ ਦੀ ਵਰਤੋਂ ਦੀ ਇਜਾਜ਼ਤ ਹੈ। ਇਸ ਫੈਸਲੇ ਦੇ ਬਾਅਦ ਹੁਣ ਕੇਵਲ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਜੱਜ ਅਤੇ ਲੋਕ ਸਭਾ ਸਪੀਕਰ ਹੀ ਲਾਲ ਬੱਤੀ ਦੀ ਵਰਤੋਂ ਕਰ ਸਕਣਗੇ। ਕਿਸੇ ਵੀ ਨੇਤਾ, ਮੰਤਰੀ ਅਤੇ ਅਧਿਕਾਰੀ ਨੂੰ ਆਪਣੀ ਕਾਰ ‘ਤੇ ਲਾਲ ਬੱਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਆਵਾਜਾਈ ਵਿਭਾਗ ਤੋਂ ਵੱਖ ਤੋਂ ਇਹ ਕਾਨੂੰਨ ਲਾਏਗਾ, ਜਿਸ ਦੇ ਤਹਿਤ ਲਾਲ ਬੱਤੀ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *