Breaking News
Home / India / ਪ੍ਰਾਈਵੇਟ ਬੱਸ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ

ਪ੍ਰਾਈਵੇਟ ਬੱਸ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ

ਗੁੱਸੇ ‘ਚ ਆਏ ਲੋਕਾਂ ਵੱਲੋਂ ਬੱਸ ਦੀ ਭੰਨਤੋੜ, ਸੜਕ ‘ਤੇ ਲਗਾਇਆ ਧਰਨਾ

ਜੈਤੋ, 28 ਫਰਵਰੀ (ਅਸ਼ੋਕ ਧੀਰ)-ਅੱਜ ਸਵੇਰੇ ਸੁਭਾ 5.30 ਵਜੇ  ਇੱਕ ਪ੍ਰਾਈਵੇਟ ਬੱਸ ਦੀ ਲਪੇਟ ਵਿੱਚ ਆਉਣ ਕਾਰਣ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਹਰਗੋਬਿੰਦ ਕੰਪਨੀ ਦੀ ਮਰਸਡੀਜ ਬੈਂਜ ਬੱਸ ਪੀ.ਬੀ.04 5300 ਜੋ ਕਿ ਜੈਤੋ ਤੋਂ ਚੰਡੀਗੜ੍ਹ ਲਈ ਜਾ ਰਹੀ ਸੀ ਅਤੇ ਬਾਜਾਖਾਨਾ ਵੱਲੋਂ ਆ ਰਹੀ ਅਸਟੀਮ ਗੱਡੀ ਡੀ.ਐਲ 2ਸੀ.ਏ.ਐਫ 7181 ਜਿਸ ਨੂੰ ਜਸਕਰਨ ਸਿੰਘ ਉਰਫ ਜੱਸੀ (30) ਪੁੱਤਰ ਰਾਜ ਸਿੰਘ ਗ੍ਰੰਥੀ ਚਲਾ ਰਿਹਾ ਸੀ ਅਚਾਨਕ ਬੱਸ ਨਾਲ ਜਾ ਟਕਰਾਈ ਜਿਸ ‘ਤੇ ਕਾਰ ਚਾਲਕ ਜਸਕਰਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਨਾਲ ਸੀਟ ‘ਤੇ ਬੈਠੇ ਮ੍ਰਿਤਕ ਜਸਕਰਨ ਦੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਪੇਪਰ ਦੇਣ ਜਾ ਰਿਹਾ ਸੀ ਤੇ ਮੇਰਾ ਭਰਾ ਮੈਨੂੰ ਅੱਡੇ ਉਪਰ ਛੱਡਣ ਲਈ ਆ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਬੱਸ ਅੱਗਂੋ ਆ ਰਹੀ ਸੀ ਤੇ ਦੇਖਦਿਆਂ ਸਾਰ ਹੀ ਉਸ ਦੀ ਸਾਇਡ ਵਾਲੀ ਡਿੱਗੀ ਦਾ ਢੱਕਣ ਉਪਰ ਚੁੱਕਿਆ ਗਿਆ ਤੇ ਉਹ ਸਾਡੀ ਕਾਰ ਨੂੰ ਚੀਰਦਾ ਹੋਇਆ ਤੇ ਮੇਰੇ ਭਰਾ ਦੀ ਧੌਣ ਨੂੰ ਵੀ ਚੀਰਦਾ ਹੋਇਆ ਅੱਗੇ ਨਿਕਲ ਗਿਆ ਤੇ ਕਾਰ ਆਪਣੇ ਆਪ ਹੀ ਦੂਸਰੀ ਸਾਇਡ ਜਾ ਕੇ ਰੁਕ ਗਈ ਜਿਸ ‘ਚ ਮੈਂ ਕਾਰ ਵਿੱਚੋਂ ਨਿੱਕਲਿਆ ਤੇ ਆਸਪਾਸ ਦੇ ਲੋਕਾਂ ਨੂੰ ਉਠਾਇਆ।  ਬੱਸ ਵਿੱਚ ਬੈਠੀਆ ਸਵਾਰੀਆਂ ਨੇ ਬੱਸ ਡਰਾਇਵਰ ਨੂੰ ਰੁਕਣ ਲਈ ਕਿਹਾ ਤੇ ਬੱਸ ਡਰਾਇਵਰ ਤੇ ਕੰਡਕਟਰ ਬੱਸ ਛੱਡ ਕੇ ਫਰਾਰ ਹੋ ਗਏ। ਲੋਕਾਂ ਵੱਲੋਂ ਇਸ ਘਟਨਾਂ ਦੀ ਜਾਣਕਾਰੀ ਐਸ.ਐਚ.ਓ ਜੈਤੋ ਸੁਖਮੰਦਰ ਸਿੰਘ ਨੂੰ
ਦਿੱਤੀ ਗਈ ਜੋ ਕਿ ਘਟਨਾਂ ਘਟਨ ਤੋ ਲਗਭਗ ਡੇਢ ਘੰਟੇ  ਬਾਅਦ ਪਹੁੰਚੇ ਉਥੇ ਮੌਜੂਦ ਕੁਝ ਮੋਹਤਬਰ ਵਿਅਕਤੀਆਨੇ ਦੱਸਿਆ ਕਿ ਜੇਕਰ ਐਸ.ਐਚ.ਓ ਜੈਤੋ ਮੋਕੇ ਤੇ ਹੀ ਪਹੁੰਚ ਜਾਦੇ ਤਾਂ ਸ਼ਾਇਦ ਇੰਨੇ ਹਲਾਤ ਬੇਕਾਬੂ ਨਾਂ ਹੁੰਦੇ ,ਇਸ ਘਟਨਾਂ ਦੀ ਜਾਣਕਾਰੀ ਮਿਲਦਿਆ ਸਾਰ ਹੀ ਕਈ ਪਿੰਡਾਂ ਦੇ ਲੋਕ ਹੌਲੀ ਹੌਲੀ ਇਕੱਤਰ ਹੋਣ ਲੱਗ ਪਏ ਤੇ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਬੱਸ ਦੀ ਭੰਨਤੋੜ ਕੀਤੀ ਤੇ ਇਥੋ ਤੱਕ ਕਿ ਲੋਕਾਂ ਨੇ ਬੱਸ ਨੂੰ ਅੱਗ ਲਗਾਉਣ ਦੀ ਕੋਸ਼ਿਸ ਵੀ ਕੀਤੀ ਇਸ ਤੋ ਬਾਅਦ ਪੂਰੇ ਸ਼ਹਿਰ ਵਿੱਚ ਜਾਮ ਲਗਾ ਦਿੱਤਾ ਗਿਆ  ਘਟਨਾਂ ਦੀ ਜਾਣਕਾਰੀ ਮਿਲਦਿਆ ਸਾਰ ਹੀ ਐਸ.ਪੀ.ਡੀ ਫਰੀਦਕੋਟ ਗੁਰਦੀਪ ਸਿੰਘ ਡੀ.ਐਸ.ਪੀ ਜੈਤੋ ਦਰਸਨ ਸਿੰਘ ਗਿੱਲ ਥਾਨਾ ਬਾਜਾਖਾਨਾ ਦੇ ਐਸ.ਐਚ.ਓ ਅਸੋਕ ਕੁਮਾਰ ਆਪਣੀ ਪੂਰੀ ਪੁਲਿਸ਼ ਫੋਰਸ ਨਾਲ ਮੋਕੇ ਤੇ ਪਹੁੰਚੇ ਜਿੰਨਾਂ੍ਹ ਨੇ ਧਰਨਾਂਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ ਕੀਤੀ ਅਤੇ ਆਖਿਰਕਾਰ ਸੱਤ ਘੰਟਿਆ ਦੀ ਸਖਤ ਮਿਹਨਤ ਕਰਨ ਤੇ ਪੁਲਿਸ਼ ਵੱਲੋ ਮੋਹਤਬਰ ਵਿਅਕਤੀਆ ਨੂੰ ਨਾਲ ਲੈ ਕੇ ਮ੍ਰਿਤਕ ਦੇ ਪ੍ਰੀਵਾਰ ਨੂੰ ਪੰਜ ਲੱਖ ਰੂਪੈ ਨਗਦ ਦਿੱਤੇ ਗਏ ਇਸ ਸਬੰਧੀ ਜਦੋ ਡੀ.ਐਸ.ਪੀ.  ਦਰਸਨ ਸਿੰਘ ਜੈਤੋ  ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਮੁਕੱਦਮਾ 304 ਏ ਦਾ ਦਰਜ ਕਰ ਲਿਆ ਗਿਆ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਦਾ ਪਰਮਿਟ ਬਰਨਾਲਾ ਤੋ ਚੰਡੀਗੜ੍ਹ ਹੈ ਪਰ ਸੱਤਾ ਦੇ ਜੋਰ ਨਾਲ ਇਸ ਨੂੰ ਕਾਫੀ ਲੰਮੇ ਸਮੇਂ ਤੋ ਜੈਤੋ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ । ਸ਼ਾਮ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
Conv

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *