Breaking News
Home / India / ਜੀ.ਐਸ.ਟੀ. ਬਿੱਲ ਸੰਸਦ ‘ਚ ਹੋਇਆ ਪਾਸ ‘ਇਕ ਭਾਰਤ ਸਰਵੋਤਮ ਭਾਰਤ’ ਦੇ ਸੁਪਨੇ ਨੂੰ ਪੂਰਾ ਕਰੇਗਾ ਜੀ.ਐਸ.ਟੀ. : ਮੋਦੀ

ਜੀ.ਐਸ.ਟੀ. ਬਿੱਲ ਸੰਸਦ ‘ਚ ਹੋਇਆ ਪਾਸ ‘ਇਕ ਭਾਰਤ ਸਰਵੋਤਮ ਭਾਰਤ’ ਦੇ ਸੁਪਨੇ ਨੂੰ ਪੂਰਾ ਕਰੇਗਾ ਜੀ.ਐਸ.ਟੀ. : ਮੋਦੀ

ਨਵੀਂ ਦਿੱਲੀ, 8 ਅਗਸਤ (ਚ.ਨ.ਸ.) : ਸੋਮਵਾਰ ਸ਼ਾਮ ਨੂੰ ਲੋਕ ਸਭਾ ਵਿਚ ਵੀ ਜੀ.ਐਸ.ਟੀ. ਬਿੱਲ ਪਾਸ ਹੋ ਗਿਆ। ਇਸ ਬਿੱਲ ‘ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ.ਐਸ.ਟੀ. ਬਿੱਲ ਦਾ ਅਰਥ ‘ਗ੍ਰੇਟ ਸਟੈਪਸ ਬਾਏ ਟੀਮ ਇੰਡੀਆ’ ਹੈ। ਉਨ੍ਹਾਂ ਕਿਹਾ ਕਿ ਇਕ ਭਾਰਤ ਸਰਵੋਤਮ ਭਾਰਤ ਸਾਡਾ ਸਭ ਦਾ ਇਕ ਸੁਪਨਾ ਹੈ। ਸਾਰੇ ਦਲਾਂ ਨੇ ਜੀ.ਐਸ.ਟੀ. ਨੂੰ ਪਾਸ ਕਰਾਉਣ ਵਿਚ ਸਹਿਯੋਗ ਦਿੱਤਾ ਹੈ। ਸੂਬਾ ਸਰਕਾਰਾਂ ‘ਚ ਕੇਂਦਰ ਪ੍ਰਤੀ ਵਿਸ਼ਵਾਸ ਦੀ ਕਮੀ ਸੀ। ਇਨ੍ਹਾਂ ਦੋਵਾਂ ਵਿਚ ਵਿਸ਼ਵਾਸ ਪੈਦਾ ਕਰਨ ਦੀ ਜ਼ਰੂਰਤ ਸੀ। ਲੋਕਤੰਤਰ ਕੇਵਲ ਅੰਕੜਿਆਂ ਦੀ ਖੇਡ ਨਹੀ ਹੈ। ਅਸੀਂ ਚਾਹੁੰਦੇ ਸੀ ਕਿ ਜੀ.ਐਸ.ਟੀ. ਸਭ ਦੀ ਸਹਿਮਤੀ ਨਾਲ ਪਾਸ ਹੋਵੇ। ਲੋਕਤੰਤਰ ਸਹਿਮਤੀ ਦੀ ਯਾਤਰਾ ਹੈ।  ਇਹ ਬਿੱਲ ਸਾਬਤ ਕਰੇਗਾ ਕਿ ਆਖਿਰਕਾਰ ਖਪਤਕਾਰ ਹੀ ਕਿੰਗ ਹੋਵੇਗਾ। ਇਹ ਬਿੱਲ ਦੇਸ਼ ਦੀ ਗਰੀਬੀ ਨਾਲ ਲੜਨ ਲਈ ਗਰੀਬਾਂ ਦੀ ਫੌਜ ਦੀ ਮਦਦ ਕਰੇਗਾ। ਇਸ ਬਿੱਲ ਦੇ ਤਹਿਤ ਗਰੀਬਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੂੰ ਕਰ ਦੇ ਦਾਇਰੇ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਿੱਲ ਕਿਸੇ ਇਕ ਦਲ ਅਤੇ ਸਰਕਾਰ ਦੀ ਪ੍ਰਾਪਤੀ ਨਹੀਂ ਹੈ ਬਲਕਿ ਇਹ ਭਾਰਤੀ ਲੋਕ ਤੰਤਰ ਦੀਆਂ ਉਚੀਆਂ ਰਵਾਇਤਾਂ, ਸਾਰੇ ਸਿਆਸੀ ਦਲਾਂ, ਪਹਿਲੀਆਂ ਅਤੇ ਵਰਤਮਾਨ ਸਰਕਾਰਾਂ ਦੀ ਜਿੱਤ ਹੈ। ਇਸ ਵਿਸ਼ੇ ‘ਤੇ ਵਿਵਾਦ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋ ਜਾਣ ਤੋਂ ਬਾਅਦ ਕੱਚਾ ਬਿੱਲ ਤੇ ਪੱਕਾ ਬਿੱਲ ਦੀ ਆਦਤ ‘ਤੇ ਰੋਕ ਲਗੇਗੀ। ਟੈਕਨੋਲਜੀ ਇਸ ਬਿੱਲ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਨਾਲ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਹੋ ਜਾਵੇਗਾ।
ਇਸ ਤੋਂ ਪਹਿਲਾਂ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ.ਐਸ.ਟੀ. ਬਿੱਲ ਨੂੰ ਸੰਵਿਧਾਨ ਸੋਧ ਬਿੱਲ ਚਰਚਾ ਲਈ ਪੇਸ਼ ਕੀਤਾ। ਜੇਤਲੀ ਨੇ ਇਸ ਬਿੱਲ ਨੂੰ ਰਾਜ ਸਭਾ ਵਿਚ ਪਾਸ ਕਰਾਉਣ ਲਈ ਸਾਰੀਆਂ ਪਾਰਟੀਆਂ ਦਾ ਸ਼ੁੱਕਰੀਆ ਵੀ ਅਦਾ ਕੀਤਾ।

About admin

Check Also

ਸਹਿਣਸ਼ੀਲਤਾ ਸਾਡੀ ਪਹਿਚਾਣ ਤੇ ਅਨੇਕਤਾ ਤਾਕਤ: ਪ੍ਰਣਬ ਮੁਖਰਜੀ

ਚੜ੍ਹਦੀਕਲਾ ਬਿਊਰੋ ================ ਨਾਗਪੁਰ, 7 ਜੂਨ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰੀ ਸਵੈਮ ਸੇਵਕ …

Leave a Reply

Your email address will not be published. Required fields are marked *