U-23 Asian Championship ‘ਚ ਮਹਿਲਾ ਪਹਿਲਵਾਨਾਂ ਨੇ ਜਿੱਤਿਆ ਖਿਤਾਬ

0
132

U-23 Asian Championship ’ਚ ਮਹਿਲਾ ਪਹਿਲਵਾਨਾਂ ਨੇ ਬੱਲੇ-ਬੱਲੇ ਕਰਵਾ ਦਿਤੀ ਹੈ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਵਿੱਚ ਹੋਈ ਅੰਡਰ-23 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਚਾਰ ਸੋਨ, ਪੰਜ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਟੀਮ ਖਿਤਾਬ ਜਿੱਤਿਆ। ਇਨ੍ਹਾਂ ਵਿੱਚੋਂ ਪ੍ਰਿਯਾਂਸ਼ੀ ਪ੍ਰਜਾਪਤ (50 ਕਿਲੋਗ੍ਰਾਮ), ਰੀਨਾ (55 ਕਿਲੋਗ੍ਰਾਮ), ਸ੍ਰਿਸ਼ਟੀ (68 ਕਿਲੋਗ੍ਰਾਮ) ਅਤੇ ਪ੍ਰਿਆ (76 ਕਿਲੋਗ੍ਰਾਮ) ਨੇ ਸੋਨ ਤਗਮੇ ਜਿੱਤੇ।

ਜਦੋਂ ਕਿ ਨੇਹਾ ਸ਼ਰਮਾ (57 ਕਿਲੋਗ੍ਰਾਮ), ਤਨਵੀ (59 ਕਿਲੋਗ੍ਰਾਮ), ਪ੍ਰਗਤੀ (62 ਕਿਲੋਗ੍ਰਾਮ), ਸ਼ਿਕਸ਼ਾ (65 ਕਿਲੋਗ੍ਰਾਮ) ਤੇ ਜੋਤੀ ਬੇਰਵਾਲ (72 ਕਿਲੋਗ੍ਰਾਮ) ਨੇ ਚਾਂਦੀ ਦੇ ਤਗਮੇ ਜਿੱਤੇ। ਹਿਨਾਬੇਨ ਖਲੀਫਾ (53 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ ਵਰਗ ਵਿੱਚ, ਸੁਮਿਤ ਨੇ ਭਾਰਤ ਵਲੋਂ ਗ੍ਰੀਕੋ-ਰੋਮਨ ਸ਼ੈਲੀ ਵਿਚ 63 ਕਿਲੋਗ੍ਰਾਮ ਵਰਗ ਵਿਚ ਸੋਨ ਤਮਗ਼ਾ ਜਿੱਤਿਆ, ਜਦੋਂ ਕਿ ਨਿਤੇਸ਼ (97 ਕਿਲੋਗ੍ਰਾਮ) ਅਤੇ ਅੰਕਿਤ ਗੁਲੀਆ (72 ਕਿਲੋਗ੍ਰਾਮ) ਨੇ ਕਾਂਸੀ ਦੇ ਤਮਗ਼ੇ ਜਿੱਤੇ।

LEAVE A REPLY

Please enter your comment!
Please enter your name here