ਕੈਨੇਡਾ ਦੀਆਂ ਅਜਿਹੀਆਂ ਯੂਨੀਵਰਸਿਟੀਆਂ, ਜਿੱਥੇ ਆਸਾਨੀ ਨਾਲ ਮਿਲੇਗਾ ਦਾਖਲਾ

0
156

ਕੈਨੇਡਾ: ਕੈਨੇਡਾ ਉੱਚ ਸਿੱਖਿਆ ਲਈ ਦੁਨੀਆ ਦੇ ਸਭ ਤੋਂ ਪ੍ਰਸਿੱਧ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੀ ਪ੍ਰਸਿੱਧੀ ਦੀਆਂ ਤਿੰਨ ਮੁੱਖ ਵਜ੍ਹਾਂ ਹਨ, ਜਿਸ ਵਿੱਚ ਅੰਗਰੇਜ਼ੀ ਮੀਡੀਆਮ ਪੜਾਈ, ਡਿਗਰੀ ਦੇ ਬਾਅਦ ਪੋਸਟ-ਸਟਡੀ ਵਰਕ ਪਰਮਿਟ ਅਤੇ ਨੌਕਰੀ ਦੇ ਬਾਅਦ ਪਰਮਾਨੈਂਟ ਰੇਜ਼ਿਡੈਂਸੀ (PR) ਦੇਣ ਦੀ ਸੁਵਿਧਾ ਸ਼ਾਮਿਲ ਹੈ। ਹਾਲਾਂਕਿ, ਕਨੇਡੀਅਨ ਯੂਨੀਵਰਸਿਟੀ ਵਿੱਚ ਦਾਖਲਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ, ਕਿਉਂਕਿ ਕੁਝ ਅਜਿਹੀਆਂ ਹਨ, ਜਿੱਥੇ ਹਰ ਸਾਲ ਸਿਰਫ ਕੁਝ ਸੌ ਸਟੂਡੈਂਟਸ ਨੂੰ ਹੀ ਦਾਖਲਾ ਮਿਲਦਾ ਹੈ। ਵਿਦੇਸ਼ੀ ਸਟੂਡੈਂਟਸ ਲਈ ਤਾਂ ਦਾਖਲਾ ਕਾਫੀ ਮੁਸ਼ਕਲ ਹੁੰਦਾ ਹੈ, ਕਿਉਂਕਿ ਉਨ੍ਹਾਂ ਨੂੰ ਕਈ ਸ਼ਰਤਾਂ ਨੂੰ ਪੂਰਾ ਕਰਨਾ ਪੈਂਦਾ ਹੈ।

ਮੈਕਲੀਨਜ਼ ਮੈਗਜ਼ੀਨ ਦੀ ਇੱਕ ਰਿਪੋਰਟ ਦੇ ਅਨੁਸਾਰ, ਕੈਨੇਡਾ ਵਿੱਚ ਅੰਡਰਗ੍ਰੈਜੂਏਟ ਪ੍ਰੋਗਰਾਮ ਲਈ ਔਸਤ ਐਕਸੈਪਟੈਂਸ ਰੇਟ ਲਗਭਗ 66% ਹੈ। ਹਾਲਾਂਕਿ, ਇਹ ਯੂਨੀਵਰਸਿਟੀ ਅਤੇ ਕੋਰਸ ਦੇ ਆਧਾਰ ‘ਤੇ ਵੱਖ-ਵੱਖ ਵੀ ਹੋ ਸਕਦਾ ਹੈ। ਉਦਾਹਰਣ ਵਜੋਂ, ਟੋਰਾਂਟੋ ਯੂਨੀਵਰਸਿਟੀ ਅਤੇ ਮੈਕਗਿੱਲ ਯੂਨੀਵਰਸਿਟੀ ਜਿਹੇ ਕੁਝ ਪ੍ਰਸਿੱਧ ਸਥਾਨਾਂ ਵਿੱਚ ਐਕਸੈਪਟੈਂਸ ਰੇਟ ਲਗਭਗ 40% ਹੈ। ਐਕਸੈਪਟੈਂਸ ਰੇਟ ਦਾ ਮਤਲਬ ਹੈ ਕਿ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਵਿੱਚੋਂ ਕਿੰਨੇ ਲੋਕਾਂ ਨੂੰ ਦਾਖਲਾ ਮਿਲਦਾ ਹੈ। ਜਿਵੇਂ ਕਿ ਜੇ 100 ਵਿਦਿਆਰਥੀ ਕਿਸੇ ਯੂਨੀਵਰਸਿਟੀ ਵਿੱਚ ਅਰਜ਼ੀ ਦੇਂਦੇ ਹਨ ਅਤੇ 40 ਨੂੰ ਦਾਖਲਾ ਮਿਲਦਾ ਹੈ, ਤਾਂ ਐਕਸੈਪਟੈਂਸ ਰੇਟ 40% ਹੋਇਆ।

ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਕੁਝ ਯੂਨੀਵਰਸਿਟੀਆਂ ਹਨ ਜਿੱਥੇ ਐਕਸੇਪਟੇਨਸ ਰੇਟ ਕਾਫ਼ੀ ਵਧੀਆ ਹੈ। ਜੇਕਰ ਕੋਈ ਵਿਦਿਆਰਥੀ ਇਨ੍ਹਾਂ ਸੰਸਥਾਵਾਂ ਵਿੱਚ ਦਾਖਲੇ ਲਈ ਅਰਜ਼ੀ ਦਿੰਦਾ ਹੈ, ਤਾਂ ਉਸਨੂੰ ਆਸਾਨੀ ਨਾਲ ਦਾਖਲਾ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਅਜਿਹੀਆਂ 10 ਯੂਨੀਵਰਸਿਟੀਆਂ ਦੇ ਨਾਮ ਅਤੇ ਉਨ੍ਹਾਂ ਦੀਆਂ ਐਕਸੈਪਟੈਂਸ ਰੇਟ ।

ਕੈਨੇਡਾ ਦੀਆਂ 10 ਸਭ ਤੋਂ ਵੱਧ ਐਕਸੈਪਟੈਂਸ ਰੇਟ ਵਾਲੀਆਂ ਯੂਨੀਵਰਸਿਟੀਆਂ

ਮੈਨੀਟੋਬਾ ਯੂਨੀਵਰਸਿਟੀ (85%),

ਰੈਜੀਨਾ ਯੂਨੀਵਰਸਿਟੀ (81%),

ਲੌਕਹੀਡ ਯੂਨੀਵਰਸਿਟੀ (80%),

 ਮੈਮੋਰੀਅਲ ਯੂਨੀਵਰਸਿਟੀ ਆਫ ਨਿਊਫਾਊਂਡਲੈਂਡ (78%),

ਲੌਰੈਂਟੀਅਨ ਯੂਨੀਵਰਸਿਟੀ (76%),

ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ (75%),

ਸੈਂਟ ਥੌਮਸ ਯੂਨੀਵਰਸਿਟੀ (75%),

 ਮਾਊਂਟ ਐਲਿਸਨ ਯੂਨੀਵਰਸਿਟੀ (70%)

ਯੂਨੀਵਰਸਿਟੀ ਆਫ ਨੌਰਥਨ ਬ੍ਰਿਟਿਸ਼ ਕੋਲੰਬੀਆ (70%)

ਅਥਾਬਾਸਕਾ ਯੂਨੀਵਰਸਿਟੀ (ਓਪਨ ਐਡਮਿਸ਼ਨ)

ਚੰਗਾ ਐਕਸੈਪਟੈਂਸ ਰੇਟ ਹੋਣ ਦੇ ਪਿੱਛੇ ਕਈ ਤਰ੍ਹਾਂ ਦੇ ਕਾਰਣ ਹੁੰਦੇ ਹਨ। ਇਸ ਵਿੱਚ ਵੱਧ ਗਿਣਤੀ ਵਿੱਚ ਸੀਟਾਂ ਦਾ ਹੋਣਾ, ਐਡਮਿਸ਼ਨ ਦੀ ਘੱਟ ਮੰਗ, ਕੁਝ ਖਾਸ ਕੋਰਸ ਲਈ ਵਿਦਿਆਰਥੀ ਨੂੰ ਤਰਜੀਹ, ਆਸਾਨ ਕੋਰਸ ਸ਼ਾਮਲ ਹਨ। ਜੇ ਤੁਸੀਂ ਵੀ ਕੈਨੇਡਾ ਵਿੱਚ ਪੜ੍ਹਾਈ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਇਹਨਾਂ ਯੂਨੀਵਰਸਿਟੀਆਂ ਵਿੱਚ ਐਡਮਿਸ਼ਨ ਲੈਣ ਬਾਰੇ ਸੋਚਣਾ ਚਾਹੀਦਾ ਹੈ।

LEAVE A REPLY

Please enter your comment!
Please enter your name here