ਭਾਜਪਾ ਦੇ ਦੋ ਪ੍ਰਮੁੱਖ ਆਗੂ ਅੱਜ “ਆਪ” ‘ਚ ਹੋਏ ਸ਼ਾਮਲ

0
115

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ (The Delhi Assembly Elections) ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ (The Bharatiya Janata Party), (ਭਾਜਪਾ) ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਦੋ ਪ੍ਰਮੁੱਖ ਆਗੂ ਅੱਜ ਆਮ ਆਦਮੀ ਪਾਰਟੀ (Aam Aadmi Party),(ਆਪ) ਵਿੱਚ ਸ਼ਾਮਲ ਹੋ ਗਏ ਹਨ। ਕਸਤੂਰਬਾ ਨਗਰ ਵਿਧਾਨ ਸਭਾ ਦੇ ਕੋਟਲਾ ਮੁਬਾਰਕਪੁਰ ਵਾਰਡ ਤੋਂ ਭਾਜਪਾ ਕੌਂਸਲਰ ਕੁਸੁਮ ਲਤਾ ਅਤੇ ਉਨ੍ਹਾਂ ਦੇ ਪਤੀ ਰਮੇਸ਼ ਪਹਿਲਵਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਕੁਸੁਮ ਲਤਾ ਅਤੇ ਰਮੇਸ਼ ਪਹਿਲਵਾਨ ਦਾ ‘ਆਪ’ ‘ਚ ਸਵਾਗਤ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੁਸੁਮ ਲਤਾ ਅਤੇ ਉਨ੍ਹਾਂ ਦੇ ਪਤੀ ਰਮੇਸ਼ ਪਹਿਲਵਾਨ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਕੁਸੁਮ ਲਤਾ ਨੇ ਕਿਹਾ, ‘ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੀ ਹਾਂ ਕਿ ਅੱਜ ਮੈਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹਾਂ।’ ਰਮੇਸ਼ ਪਹਿਲਵਾਨ ਨੇ ਕਿਹਾ, ‘ਅੱਜ ਮੈਂ ਘਰ ਪਰਤ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਸਹੀ ਜਗ੍ਹਾ ‘ਤੇ ਆ ਗਿਆ ਹਾਂ। ਉਨ੍ਹਾਂ ਅੱਗੇ ਕਿਹਾ ਕਿ ‘ਦਿੱਲੀ ਦੇ ਦਿਲਾਂ ਦੀ ਧੜਕਣ ਅਰਵਿੰਦ ਕੇਜਰੀਵਾਲ ਹੈ।’

ਭਾਜਪਾ ਨੂੰ ਵੱਡਾ ਨੁਕਸਾਨ

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਸੁਮ ਲਤਾ ਅਤੇ ਰਮੇਸ਼ ਪਹਿਲਵਾਨ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਭਾਜਪਾ ਲਈ ਵੱਡਾ ਨੁਕਸਾਨ ਸਾਬਤ ਹੋ ਸਕਦਾ ਹੈ। ਇਨ੍ਹਾਂ ਆਗੂਆਂ ਦਾ ਪਾਰਟੀ ਛੱਡ ਕੇ ‘ਆਪ’ ਦਾ ਹਿੱਸਾ ਬਣਨਾ ਭਾਜਪਾ ਲਈ ਚਿੰਤਾ ਦਾ ਵਿਸ਼ਾ ਹੈ।

LEAVE A REPLY

Please enter your comment!
Please enter your name here