ਪੰਜਾਬ ਦੇ ਨੌਜਵਾਨ ਦੀ ਆਸਟ੍ਰੇਲੀਆ ਚ ਹੋਈ ਮੌਤ, ਪਿੰਡ ‘ਚ ਦੌੜੀ ਸੋਗ ਦੀ ਲਹਿਰ

0
480

ਰਾਮਖਾਰਾ : ਆਸਟ੍ਰੇਲੀਆ ਤੋਂ ਭਿਆਨਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਵਲਟੋਗਾ ਦੇ ਨਜਦੀਕੀ ਪਿੰਡ ਰਾਮਖਾਰਾ ਵਾਸੀ ਨੌਜਵਾਨ ਅਰਸ਼ਪ੍ਰੀਤ ਸਿੰਘ ਖਾਹਰਾ ਦੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਵਾਪਰੇ ਸੜਕ ਹਾਦਸੇ ਵਿਚ ਮੌਤ ਹੋ ਗਈ ਇਹ ਦੁਖਦਾਇਕ ਖ਼ਬਰ ਰਾਮਖਾਰਾ ਵਿਖੇ ਮਿਲਨ ਤੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

ਇਸ ਸਬੰਧੀ ਜਾਣਕਾਰੀ ਮੁਤਾਬਕ ਵਲਟੋਹਾ ਵਿਖੇ ਖਾਹਰਾ ਹਸਪਤਾਲ ਦੇ ਡਾ.ਪਰਵਿੰਦਰ ਸਿੰਘ ਖਾਹਰਾ ਦੇ ਛੋਟੇ ਭਰਾ ਮਾਸਟਰ ਨਿਰਮਲ ਸਿੰਘ ਦਾ ਲੜਕਾ ਅਰਸ਼ਪ੍ਰੀਤ ਸਿੰਘ (23) ਪੜ੍ਹਾਈ ਲਈ ਆਸਟ੍ਰੇਲੀਆ ਗਿਆ ਸੀ। ਅਰਸ਼ਪ੍ਰੀਤ ਸਵੇਰੇ ਕੈਂਟਰ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਕੈਂਟਰ ਪਲਟ ਗਿਆ ਅਤੇ ਕੈਂਟਰ ਨੂੰ ਅੱਗ ਲੱਗ ਗਈ ਤੇ ਅਰਸ਼ਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

LEAVE A REPLY

Please enter your comment!
Please enter your name here