ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੂਜੀ ਸੂਚੀ ਕੀਤੀ ਜਾਰੀ

0
100

ਨਵੀਂ ਦਿੱਲੀ: ਆਮ ਆਦਮੀ ਪਾਰਟੀ (Aam Aadmi Party) ਨੇ ਦਿੱਲੀ ਚੋਣਾਂ ਲਈ ਦੂਜੀ ਸੂਚੀ ਦਾ ਖੁਲਾਸਾ ਕਰ ਦਿੱਤਾ ਹੈ। ਇਸ ਸੂਚੀ ਵਿੱਚ 20 ਉਮੀਦਵਾਰਾਂ ਦੇ ਨਾਮ ਦਿੱਤੇ ਗਏ ਹਨ, ਜਿਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਾਬਕਾ ਯੂ.ਪੀ.ਐਸ.ਸੀ. ਅਧਿਆਪਕ ਅਵਧ ਓਝਾ ਦੇ ਨਾਮ ਵੀ ਸਾਹਮਣੇ ਆਏ ਹਨ। ਪਟਪੜਗੰਜ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਸਿਸੋਦੀਆ ਨੂੰ ਇਸ ਵਾਰ ਜੰਗਪੁਰਾ ਤੋਂ ਸੀਟ ਦਿੱਤੀ ਗਈ ਹੈ।

ਦੂਜੇ ਪਾਸੇ ਪਟਪੜਗੰਜ ਤੋਂ ਅਵਧ ਓਝਾ ਦਾ ਨਾਂ ਸਾਹਮਣੇ ਆਇਆ ਹੈ। ਜਦੋਂ ਕਿ ਸਾਬਕਾ ਪੱਤਰਕਾਰ ਆਦਿਲ ਖਾਨ ਨੂੰ ਮੁਸਤਫਾਬਾਦ ਸੀਟ ਤੋਂ ਹਾਜੀ ਯੂਨਸ ਦੀ ਥਾਂ ‘ਤੇ ਮੈਦਾਨ ‘ਚ ਉਤਾਰਿਆ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਾਬਕਾ ਕੌਂਸਲਰ ਅੰਜਨਾ ਨੂੰ ਤ੍ਰਿਲੋਕਪੁਰੀ ਵਿਧਾਨ ਸਭਾ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਤੋਂ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here