ਨਾਈਜੀਰੀਆ ‘ਚ ਭਿਆਨਕ ਹੜ੍ਹ ਦਾ ਕਹਿਰ , 177 ਲੋਕਾਂ ਦੀ ਮੌਤ

0
98

ਨਾਈਜੀਰੀਆ : ਨਾਈਜੀਰੀਆ ਦੇ ਨਾਈਜਰ ਰਾਜ ਵਿੱਚ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਹੁਣ ਤੱਕ 115 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਨਾਈਜਰ ਰਾਜ ਦੇ ਮੋਕਵਾ ਨਾਮਕ ਇੱਕ ਬਾਜ਼ਾਰ ਕਸਬੇ ਵਿੱਚ ਵੀਰਵਾਰ ਨੂੰ ਭਾਰੀ ਹੜ੍ਹ ਆਇਆ। ਇਸ ਨੇ ਕਈ ਘਰ ਤਬਾਹ ਕਰ ਦਿੱਤੇ ਹਨ।

ਪਹਿਲਾਂ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਘੱਟੋ-ਘੱਟ 88 ਲੋਕਾਂ ਦੀ ਮੌਤ ਹੋ ਗਈ ਹੈ। ਈਸਾ ਨੇ ਏਪੀ ਨੂੰ ਦੱਸਿਆ, “ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।” “ਹੁਣ ਤੱਕ 177 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

” ਸਥਾਨਕ ਨਿਵਾਸੀਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ, ਹੜ੍ਹ ਕਈ ਘੰਟਿਆਂ ਦੀ ਭਾਰੀ ਬਾਰਿਸ਼ ਕਾਰਨ ਆਇਆ ਸੀ। ਪਾਣੀ ਦਾ ਵਹਾਅ ਵਧਿਆ ਅਤੇ ਨੇੜਲਾ ਡੈਮ ਟੁੱਟ ਗਿਆ, ਜਿਸ ਨਾਲ ਸਥਿਤੀ ਹੋਰ ਵੀ ਵਿਗੜ ਗਈ।

ਨਾਈਜੀਰੀਆ ਵਿੱਚ ਬਰਸਾਤ ਦੇ ਮੌਸਮ ਦੌਰਾਨ ਅਕਸਰ ਹੜ੍ਹ ਆਉਂਦੇ ਹਨ, ਖਾਸ ਕਰਕੇ ਨਾਈਜਰ ਅਤੇ ਬੇਨੂ ਨਦੀਆਂ ਦੇ ਕੰਢੇ ਸਥਿਤ ਖੇਤਰਾਂ ਵਿੱਚ ਜਿਆਦਾ ਅਸਰ ਪੈਦਾ ਹੈ। ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ, ਪਰ ਸਥਾਨਕ ਲੋਕਾਂ ਨੂੰ ਅਜੇ ਵੀ ਮਦਦ ਦੀ ਸਖ਼ਤ ਲੋੜ ਹੈ।

LEAVE A REPLY

Please enter your comment!
Please enter your name here